:

ਮੁਫਤ ਸਕਿਊਰਟੀ ਗਾਰਡ ਟ੍ਰੇਨਿੰਗ ਕੋਰਸ ਲਈ ਜ਼ਿਲ੍ਹਾ ਬਰਨਾਲਾ ਦੇ ਯੁਵਕਾਂ (ਸਿਰਫ ਲੜਕੇ) ਲਈ ਸੁਨਿਹਰੀ ਮੌਕਾ


ਮੁਫਤ ਸਕਿਊਰਟੀ ਗਾਰਡ ਟ੍ਰੇਨਿੰਗ ਕੋਰਸ ਲਈ ਜ਼ਿਲ੍ਹਾ ਬਰਨਾਲਾ ਦੇ ਯੁਵਕਾਂ (ਸਿਰਫ ਲੜਕੇ) ਲਈ ਸੁਨਿਹਰੀ ਮੌਕਾ


--ਜ਼ਿਲ੍ਹਾ ਰੁਜ਼ਗਾਰ ਦਫ਼ਤਰ ਵਿਖੇ ਦਿੱਤੀ ਜਾਂਦੀ ਹੈ ਮੁਫ਼ਤ ਸਿਖਲਾਈ


ਬਰਨਾਲਾ


ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ਸਕਿਊਰਟੀ ਗਾਰਡ ਟ੍ਰੇਨਿੰਗ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ। 


ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਬਰਨਾਲਾ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਜ਼ਿਲ੍ਹਾ ਬਰਨਾਲਾ ਦੇ ਯੁਵਕਾਂ ਲਈ ਮੁਫ਼ਤ ਹੈ ਅਤੇ 10 ਫਰਵਰੀ 2025 ਤੋਂ 20 ਅਪ੍ਰੈਲ 2025 ਤੱਕ ਸੀ -ਪਾਈਟ ਕਾਲਝਰਾਣੀ (ਬਠਿੰਡਾ) ਵਿਖੇ ਕਰਵਾਇਆ ਜਾਵੇਗਾ। ਇਸ ਸਿਖਲਾਈ ਦਾ ਲਾਹਾ ਲੈਣ ਲਈ ਉਮੀਦਵਾਰਾਂ ਦੀ ਵਿਦਿਅਕ ਯੋਗਤਾ 10ਵੀਂ ਜਾਂ 12ਵੀਂ ਪਾਸ ਹੈ। ਉਮਰ ਹੱਦ 18 ਤੋਂ 25 ਸਾਲ ਹੈ। ਉਮੀਦਵਾਰ ਕੋਲ 10ਵੀਂ ਜਾਂ 12ਵੀਂ ਪਾਸ ਸਰਕਟੀਫਿਕੇਟ ਦੀ ਕਾਪੀ, ਅਧਾਰ ਕਾਰਡ  ਦੀ ਕਾਪੀ, ਜਾਤੀ ਸਰਟੀਫਿਕੇਟ ਦੀ ਕਾਪੀ, ਰਿਹਾਇਸ਼ ਸਰਟੀਫਿਕੇਟ ਦੀ ਕਾਪੀ ਅਤੇ ਦੋ ਫੋਟੋਆਂ ਪਾਸਪੋਰਟ ਸਾਈਜ਼ ਅਤੇ ਇਕ ਫਾਈਲ ਕਵਰ ਹੋਣਾ ਲਾਜ਼ਮੀ ਹਨ। ਸਕਿਊਰਟੀ ਗਾਰਡ ਟ੍ਰੇਨਿੰਗ ਕੋਰਸ ਕਰਨ ਦੇ ਇਛੁੱਕ ਯੁਵਕ ਉਕਤ ਦਸਤਾਵੇਜ਼ਾਂ ਸਮੇਤ ਨਿੱਜੀ ਤੌਰ 'ਤੇ 31 ਜਨਵਰੀ 2025 ਤੱਕ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜ਼ਿਲ 'ਤੇ ਸਥਿਤ, ਜ਼ਿਲ੍ਹਾ ਰੋਜ਼ਗਾਰ, ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਬਰਨਾਲਾ ਵਿਚ ਆ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ। 


ਇਸ ਕੋਰਸ ਦੌਰਾਨ ਯੁਵਕਾਂ ਦੇ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਹੋਵੇਗਾ। ਕੋਰਸ ਪੂਰਾ ਹੋਣ ਉਪਰੰਤ ਯੁਵਕਾਂ ਨੂੰ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਬੇਰੋਜ਼ਗਾਰ ਯੁਵਕਾਂ ਲਈ ਇਹ ਬਹੁਤ ਹੀ ਵਧੀਆ ਅਤੇ ਮਹੱਤਵਪੂਰਨ ਕੋਰਸ ਹੈ,ਯੁਵਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਵਧੇਰੇ ਜਾਣਕਾਰੀ ਲਈ 98148-50214 ਤੇ ਸੰਪਰਕ ਕੀਤਾ ਜਾ ਸਕਦਾ ਹੈ।


--

Source babushahi