:

ਧੀਆਂ ਨੂੰ ਸਮਰਪਿਤ ਲੋਹੜੀ ਮਨਾਈ


ਧੀਆਂ ਨੂੰ ਸਮਰਪਿਤ ਲੋਹੜੀ ਮਨਾਈ

 ਬਰਨਾਲਾ

ਸਰਕਾਰੀ ਹਾਈ ਸਕੂਲ ਉੱਪਲੀ ਵਿਖੇ ਧੀਆਂ ਨੂੰ ਸਮਰਪਿਤ ਲੋਹੜੀ ਮਨਾਈ ਗਈ।
ਇਸ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਰੌਬਿਨ ਗੁਪਤਾ ਨੇ ਦੱਸਿਆ ਕਿ ਇਹ ਲੋਹੜੀ ਸਕੂਲ ਦੇ ਸਟਾਫ ਮੈਡਮ ਹਰਪ੍ਰੀਤ ਕੌਰ ਨੇ ਆਪਣੀ ਬੇਟੀ ‘ਰਬਾਬ ਕੌਰ’ ਦੇ ਜਨਮ ਦੀ ਖੁਸ਼ੀ ਵਜੋਂ ਮਨਾਈ।
ਮੁੱਖ ਅਧਿਆਪਕ ਨੇ ‘ਧੀਆਂ ਦੀ ਲੋਹੜੀ’ ਬਾਰੇ ਵਿਸ਼ੇਸ਼ ਤੌਰ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਮਾਜ ਦੀਆਂ ਗਲਤ ਪਿਰਤਾਂ ਨੂੰ ਛੱਡ ਕੇ ਸਾਨੂੰ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਕਰਵਾਉਣ ਦਾ ਮਕਸਦ ਸਮਾਜ ਅੰਦਰ ਧੀਆਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲਣ ਅਤੇ ਧੀਆਂ ਨੂੰ ਵੀ ਪੁੱਤਰਾਂ ਦੀ ਤਰ੍ਹਾਂ ਬਰਾਬਰੀ ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਸੁਨੇਹਾ ਦੇਣਾ ਹੈ।
ਇਸ ਸਮੇਂ ਸਮੂਹ ਸਟਾਫ ਸ.ਹ.ਸ. ਉੱਪਲੀ ਹਾਜ਼ਰ ਸੀ।

Source babushahi