:

ਬਰਨਾਲਾ ਵਿੱਚ ਹੋਈ ਲੁੱਟ ਖੋਹ, ਤਿੰਨ ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਵਿੱਚ ਕੈਦ ਹੋਈ ਘਟਨਾ


ਬਰਨਾਲਾ ਵਿੱਚ ਹੋਈ ਲੁੱਟ ਖੋਹ, ਤਿੰਨ ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਵਿੱਚ ਕੈਦ ਹੋਈ ਘਟਨਾ


ਬਰਨਾਲਾ 

ਸ਼ਹਿਰ ਵਿੱਚ ਇੱਕ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਮੋਟਰਸਾਈਕਲ ਸਵਾਰਾਂ ਨੇ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੂਰਾ ਮਾਮਲਾ ਬਰਨਾਲਾ ਦੇ ਹੰਡਿਆਇਆ ਰੋਡ ਤੇ ਬਣੀ ਓਮ ਸਿਟੀ ਦੇ ਸਾਹਮਣੇ ਗਲੀ ਵਿੱਚ ਵਾਪਰਿਆ ਹੈ। ਦੱਸ ਦਈਏ ਕਿ ਇੱਕ ਆਟੋ ਰਿਕਸ਼ਾ ਚਾਲਕ ਹੰਡਿਆਏ ਤੋਂ ਵਾਪਸ ਆ ਰਿਹਾ ਸੀ ਤਾਂ ਪਿੱਛੇ ਉਸਦੇ ਤਿੰਨ ਬਾਈਕ ਸਵਾਰ ਲੱਗ ਗਏ। ਉਹ ਜਿਉਂ ਹੀ ਉਹ ਗਲੀ ਨੂੰ ਮੁੜਿਆ ਤਾਂ ਬਾਈਕ ਸਵਾਰਾਂ ਨੇ ਉਸਨੂੰ ਘੇਰ ਲਿਆ ਅਤੇ ਹਥਿਆਰ ਦੀ ਨੋਕ ਤੇ ਉਸ ਤੋਂ ਰੁਪਏ ਖੋ ਲਏ। ਜਿਸ ਵਿਅਕਤੀ ਦੇ ਸੀਸੀਟੀਵੀ ਵਿੱਚ ਇੱਕ ਘਟਨਾ ਕੈਦ ਹੋਈ ਹੈ। ਉਸ ਨੇ ਦੱਸਿਆ ਕਿ ਓਮ ਸਿਟੀ ਦੇ ਸਾਹਮਣੇ ਗਲੀ ਵਿੱਚ ਬਣੇ ਇੱਕ ਗੋਦਾਮ ਦੇ ਵਿੱਚ ਇਹ ਆਟੋ ਰਿਕਸ਼ਾ ਚਾਲਕ ਰਾਤ ਨੂੰ ਰਹਿੰਦਾ ਸੀ ਅਤੇ ਉਹ ਆਪਣੇ ਘਰ ਹੀ ਪਰਤ ਰਿਹਾ ਸੀ। ਜਿਸ ਦੌਰਾਨ ਇਹ ਘਟਨਾ ਹੋਈ ਹੈ। ਉਹਦੇ ਕੋਲ ਕੁਝ ਰੁਪਏ ਸਨ ਜੋ ਲੁਟੇਰੇ ਲੁੱਟ ਕੇ ਲੈ ਗਏ। ਉਸਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਜਾਂ ਨਹੀਂ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।  ਲੁੱਟ ਖੋਹ ਦੀਆਂ ਇਨਾ ਘਟਨਾਵਾਂ ਤੋਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ।