ਮੈਰਿਜ ਪੈਲਸ 'ਚੋਂ ਮੋਟਰਸਾਈਕਲ ਚੋਰੀ ਕਰਦੇ ਛਾਤਰ ਚੋਰ ਦੀ ਹੋਈ ਸੀਸੀਟੀਵੀ ਵੀਡੀਓ ਵਾਇਰਲ
- Admin Default
- 20 Jan, 2025 08:34
ਮੈਰਿਜ ਪੈਲਸ 'ਚੋਂ ਮੋਟਰਸਾਈਕਲ ਚੋਰੀ ਕਰਦੇ ਛਾਤਰ ਚੋਰ ਦੀ ਹੋਈ ਸੀਸੀਟੀਵੀ ਵੀਡੀਓ ਵਾਇਰਲ
ਸੀਸੀਟੀਵੀ ਕੈਮਰਿਆਂ ਵਿੱਚ ਦਿਖਾਈ ਦੇਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ
ਗੁਰਦਾਸਪੁਰ
ਗੁਰਦਾਸਪੁਰ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ ਤੇ ਚੋਰਾਂ ਵੱਲੋਂ ਹੁਣ ਮੈਰਿਜ ਪੈਲਸਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗੁਰਦਾਸਪੁਰ ਦੇ ਜੇਲ ਰੋਡ ਤੇ ਸਥਿਤ ਇੱਕ ਮੈਰਿਜ ਪੈਲਸ ਦੀ ਪਾਰਕਿੰਗ ਵਿੱਚੋਂ ਇੱਕ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ । ਇਹ ਘਟਨਾ ਪੈਲਸ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ।
ਮਨਪ੍ਰੀਤ ਪੁੱਤਰ ਜੋਤੀ ਪ੍ਰਕਾਸ਼ ਨਿਵਾਸੀ ਮਿਆਣੀ ਝਮੇਲਾ ਥਾਣਾ ਬਹਿਰਾਮਪੁਰ ਗੁਰਦਾਸਪੁਰ ਨੇ ਦੱਸਿਆ ਕਿ ਉਹ ਜੇਲ ਰੋਡ ਤੇ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਆਪਣੇ ਭੂਆ ਦੇ ਲੜਕੇ ਦੇ ਵਿਆਹ ਤੇ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਆਇਆ ਸੀ ਅਤੇ ਜਦ ਉਹ ਵਾਪਸ ਜਾਣ ਲੱਗਾ ਤਾਂ ਪਾਰਕਿੰਗ ਵਿੱਚ ਉਸਦਾ ਮੋਟਰਸਾਈਕਲ ਨਹੀਂ ਮਿਲਿਆ ਜਿਸ ਤੋਂ ਬਾਅਦ ਉਸਨੇ ਪੈਲਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਛਾਤਰ ਚੋਰ ਜਿਸਨੇ ਸਿਰ ਦੇ ਉੱਪਰ ਪਰਨਾ ਬੰਨਿਆ ਹੋਇਆ ਸੀ, ਪੈਦਲ ਪੈਲਸ ਦੀ ਪਾਰਕਿੰਗ ਵਿੱਚ ਦਾਖਲ ਹੁੰਦਾ ਹੈ ਅਤੇ ਫਿਰ ਬੜੀ ਚਤੁਰਾਈ ਨਾਲ ਮੋਟਰਸਾਈਕਲ ਚੋਰੀ ਕਰਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਜੋ ਬਾਅਦ ਦੇ ਵਿੱਚ ਉਸੇ ਰੋਡ ਤੇ ਸਥਿਤ ਇੱਕ ਹੋਰ ਸੀਸੀਟੀਵੀ ਕੈਮਰੇ ਵਿੱਚ ਫਿਰ ਕੈਦ ਹੋਇਆ ਹੈ।
ਪੀੜਤ ਨੌਜਵਾਨ ਨੇ ਕਿਹਾ ਕਿ ਇਸ ਸਬੰਧੀ ਅਸੀਂ ਸਬੰਧਿਤ ਥਾਣੇ ਵਿੱਚ ਰਿਪੋਰਟ ਵੀ ਦਰਜ ਕਰਵਾ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਗੁਹਾਰ ਲਗਾਈ ਹੈ ਕਿ ਉਸ ਦਾ ਮੋਟਰਸਾਈਕਲ ਉਸਨੂੰ ਲੱਭ ਕੇ ਦਿੱਤਾ ਜਾਵੇ।
Source babushahi







