ਬੱਸ ਨੂੰ ਓਵਰਟੇਕ ਕਰਦਿਆਂ ਤੇਜ਼ ਰਫਤਾਰ ਟਰਾਲੀ ਟਕਰਾਈ
- Admin Default
- 23 Jan, 2025 10:06
ਬੱਸ ਨੂੰ ਓਵਰਟੇਕ ਕਰਦਿਆਂ ਤੇਜ਼ ਰਫਤਾਰ ਟਰਾਲੀ ਟਕਰਾਈ
ਗੁਰਦਾਸਪੁਰ
ਗੁਰਦਾਸਪੁਰ ਮੁਕੇਰੀਆ ਰੋਡ ਤੇ ਇੱਕ ਟਰਾਲੀ ਅਤੇ ਕਾਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਾਰ ਚਾਲਕ ਮਨੋਜ ਸਿੰਘ ਅਨੁਸਾਰ ਟਰਾਲੀ ਚਾਲਕ ਕਾਫੀ ਤੇਜ਼ ਰਫਤਾਰ ਸੀ ਅਤੇ ਬੱਸ ਨੂੰ ਓਵਰਟੇਕ ਕਰ ਰਿਹਾ ਸੀ । ਤੇਜ਼ ਰਫਤਾਰ ਹੋਣ ਕਾਰਨ ਉਸ ਕੋਲੋ ਬਰੇਕ ਨਹੀਂ ਵੱਜੀ ਅਤੇ ਟਰਾਲੀ ਉਹਨਾਂ ਦੀ ਦੂਜੇ ਪਾਸੋਂ ਆ ਰਹੀ ਕਾਰ ਨਾਲ ਜਾ ਟਕਰਾਈ। ਹਾਲਾਂਕਿ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਕਾਰ ਚਾਲਕ ਮਨੋਜ ਸਿੰਘ ਨੇ ਦੱਸਿਆ ਕਿ ਉਹ ਤਾਰਾਗੜ ਤੋਂ ਵਾਇਆ ਗੁਰਦਾਸਪੁਰ ਵਾਪਸ ਆਪਣੇ ਘਰ ਮੁਕੇਰੀਆਂ ਆਪਣੀ ਬਲੈਨੋ ਕਾਰ ਤੇ ਜਾ ਰਿਹਾ ਸੀ । ਕਾਰ ਵਿੱਚ ਉਸ ਦੇ ਨਾਲ ਉਸਦਾ ਲੜਕਾ ਵੀ ਸੀ ਕਿ ਦੂਸਰੀ ਸਾਈਡ ਤੋਂ ਤੇਜ ਰਫਤਾਰ ਟਰਾਲੀ ਚਾਲਕ ਨੇ ਬੱਸ ਨੂੰ ਓਵਰਟੇਕ ਕਰਦਿਆਂ ਟਰਾਲੀ ਸਿੱਧੀ ਉਸਦੀ ਕਾਰ ਵਿੱਚ ਮਾਰ ਦਿੱਤੀ । ਉਸਨੇ ਦੋਸ਼ ਲਗਾਇਆ ਕਿ ਟਰਾਲੀ ਚਾਲਕ ਨੇ ਕੋਈ ਨਸ਼ਾ ਕੀਤਾ ਹੋਇਆ ਹੈ।
ਦੂਜੇ ਪਾਸੇ ਟਰਾਲੀ ਚਾਲਕ ਬਲਕਾਰ ਸਿੰਘ ਨੇ ਨਸ਼ਾ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਮੁਕੇਰੀਆਂ ਸ਼ੁਗਰ ਮਿਲ ਤੋਂ ਗੰਨਾ ਖਾਲੀ ਕਰਕੇ ਵਾਪਸ ਆਪਣੇ ਪਿੰਡ ਗਾਹਲੜੀ ਨੂੰ ਜਾ ਰਿਹਾ ਸੀ । ਟਰਾਲੀ ਖਾਲੀ ਸੀ ਅਤੇ ਬੱਸ ਨੂੰ ਓਵਰਟੇਕ ਕਰਦਿਆਂ ਉਸ ਕੋਲੋਂ ਇਕਦਮ ਬਰੇਕ ਨੇ ਨਹੀਂ ਲੱਗੀ ਜਿਸ ਕਾਰਨ ਇਹ ਦੁਰਘਟਨਾ ਹੋਈ ਹੈ।
Source babushahi







