ਫਿਜੀ ਦੇ ਪੀਐੱਮ ਸਿਤੀਵੇਨੀ ਰਾਬੁਕਾ ਨੂੰ ਮਿਲੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ
- Admin Default
- 23 Jan, 2025 10:19
ਫਿਜੀ ਦੇ ਪੀਐੱਮ ਸਿਤੀਵੇਨੀ ਰਾਬੁਕਾ ਨੂੰ ਮਿਲੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ
ਫਿਜੀ ਤੇ ਭਾਰਤ ਵਿਚਾਲੇ ਇਤਿਹਾਸਕ ਸਬੰਧਾਂ ਪ੍ਰਤੀ ਹੋਈ ਗੱਲਬਾਤ
ਫਿਜੀ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ 'ਚ ਭਾਰਤੀ ਪ੍ਰਵਾਸੀ ਭਾਈਚਾਰੇ ਦਾ ਵਡਮੁੱਲਾ ਯੋਗਦਾਨ- ਸੰਸਦ ਮੈਂਬਰ ਸਤਨਾਮ ਸਿੰਘ ਸੰਧੂ
ਫਿਜੀ ਦੇ ਪ੍ਰਵਾਸੀ ਭਾਈਚਾਰੇ ਨੂੰ ਮਿਲੇ ਭਾਰਤੀ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ; ਕਿਹਾ, "ਭਾਰਤੀ ਪ੍ਰਵਾਸੀ ਭਾਈਚਾਰੇ ਨੇ ਫਿਜੀ ਨੂੰ ਬਣਾਇਆ ਹਰ ਖੇਤਰ ਮਜ਼ਬੂਤ"
ਮੋਹਾਲੀ
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਲਿਗਾਮਾਮਦਾ ਰਾਬੁਕਾ ਨਾਲ ਖਾਸ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਭਾਰਤੀ ਸੰਸਦ ਮੈਂਬਰ ਨੇ ਫਿਜੀ ਵਿਖੇ ਵੱਸਦੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਵਿਚਾਰ ਵਟਾਂਦਰੇ 'ਚ ਫਿਜੀ ਦੇ ਪੀਐੱਮ ਸਿਟੀਵੇਨੀ ਰਾਬੁਕਾ, ਫਿਜੀ ਦੇ ਡਿਪਟੀ ਪੀਐੱਮ ਬਿਮਨ ਪ੍ਰਸਾਦ ਤੇ ਫਿਜੀ ਦੇ ਮਲਟੀ-ਐਥਨਿਕ ਅਫੇਯਰ (ਬਹੁ-ਨਸਲੀ ਮਾਮਲਿਆਂ) ਦੇ ਮੰਤਰੀ ਚਰਨ ਜੇਠ ਸਿੰਘ ਢੇਸੀ ਸ਼ਾਮਲ ਰਹੇ।
ਇਸ ਵਿਚਾਰ ਵਟਾਂਦਰੇ 'ਚ ਸੰਸਦ ਮੈਂਬਰ ਸੰਧੂ ਨੇ ਸਿਤੀਵੇਨੀ ਰਾਬੁਕਾ ਨਾਲ ਭਾਰਤ ਤੇ ਫਿਜੀ ਵਿਚਾਲੇ ਇਤਿਹਾਸਕ ਸਾਂਝ ਸਣੇ ਫਿਜੀ ਵੱਸਦੇ ਭਾਰਤੀਆਂ ਦੇ ਮੁੱਦਿਆਂ ਬਾਰੇ ਚਰਚਾ ਕੀਤੀ। ਵਿਚਾਰ ਵਟਾਂਦਰੇ ਦੌਰਾਨ ਪੀਐੱਮ ਰਾਬੁਕਾ ਕਿਹਾ ਭਾਰਤ ਦੀ ਪੂਰੇ ਵਿਸ਼ਵ 'ਚ ਵੱਧਦੀ ਤਾਕਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਾਰਤ ਦੇਸ਼ ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਕਾਫੀ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਦੇ ਆਉਣ ਤੋਂ ਬਾਅਦ ਫਿਜੀ ਤੇ ਭਾਰਤ ਵਿਚਕਾਰ ਸਬੰਧ ਹੋਰ ਮਜ਼ਬੂਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਪੂਰੇ ਵਿਸ਼ਵ 'ਚ ਭਾਰਤ ਦੇਸ਼ ਦੀ ਮਜ਼ਬੂਤੀ ਵੱਧ ਰਹੀ ਹੈ। ਮੁਲਾਕਾਤ ਦੌਰਾਨ ਰਾਬੁਕਾ ਨੇ ਕਿਹਾ ਕਿ ਫਿਜੀ ਵੱਸਦੇ ਹਿੰਦੂ ਭਾਈਚਾਰੇ ਦੇ ਲੋਕ ਰਾਮ ਮੰਦਿਰ ਨਿਰਮਾਣ ਤੋਂ ਕਾਫੀ ਖੁਸ਼ ਹਨ ਅਤੇ ਅਸੀਂ ਸਾਰੇ ਇਸ ਗੱਲ ਨੂੰ ਮੰਨਦੇ ਹਾਂ ਕਿ ਇਸ ਫੈਸਲੇ ਰਾਹੀਂ ਪੀਐੱਮ ਮੋਦੀ ਨੇ ਸਾਰੇ ਹਿੰਦੂ ਸਮਾਜ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਹੈ।
ਵਿਚਾਰ ਵਟਾਂਦਰੇ ਦੌਰਾਨ ਭਾਰਤ ਤੇ ਫਿਜੀ ਵਿਚਾਲੇ ਇਤਿਹਾਸਕ ਸਬੰਧਾਂ ਬਾਰੇ ਗੱਲ ਕੀਤੀ ਗਈ ਅਤੇ ਇਤਿਹਾਸ ਦੇ ਉਸ ਪੰਨੇ ਦਾ ਜ਼ਿਕਰ ਕੀਤਾ ਗਿਆ ਜਦੋਂ ਭਾਰਤੀਆਂ ਨੂੰ ਪਹਿਲੀ ਵਾਰ 1880 ਦੇ ਦਹਾਕੇ 'ਚ ਫਿਜੀ 'ਚ ਪੇਸ਼ ਕੀਤਾ ਗਿਆ ਸੀ। ਵਿਚਾਰ ਵਟਾਂਦਰੇ ਦੌਰਾਨ ਫਿਜੀ 'ਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਆਗਮਨ 'ਤੇ ਚਾਨਣ ਪਾਇਆ ਗਿਆ ਜਦੋਂ ਬ੍ਰਿਟਿਸ਼ ਕਾਲ ਦੇ 1879 ਅਤੇ 1916 ਵਿਚਕਾਰ 60,000 ਤੋਂ ਵੱਧ ਭਾਰਤੀ ਮਜ਼ਦੂਰ ਠੇਕੇ 'ਤੇ ਵੱਖ-ਵੱਖ ਹਿੱਸਿਆਂ ਤੋਂ ਗੰਨੇ ਦੇ ਬਾਗਾਂ 'ਚ ਕੰਮ ਕਰਨ ਲਈ ਲਿਆਏ ਗਏ ਸਨ।
Source babushahi







