ਨਕਾਬਪੋਸ਼ ਹਮਲਾਵਰਾਂ ਵੇਟਰ ਦਾ ਕੰਮ ਕਰਦੇ ਪਰਵਾਸੀ ਨੌਜਵਾਨ ਤੇ ਕੀਤਾ ਹਮਲਾ
- Admin Default
- 24 Jan, 2025 09:22
ਨਕਾਬਪੋਸ਼ ਹਮਲਾਵਰਾਂ ਵੇਟਰ ਦਾ ਕੰਮ ਕਰਦੇ ਪਰਵਾਸੀ ਨੌਜਵਾਨ ਤੇ ਕੀਤਾ ਹਮਲਾ
ਗੁਰਦਾਸਪੁਰ
ਵੀਰਵਾਰ ਦੇਰ ਸ਼ਾਮ ਨੂੰ ਥਾਣਾ ਸਿਟੀ ਦੇ ਅਧੀਨ ਪੈਂਦੇ ਇਲਾਕੇ ਮੇਹਰ ਚੰਦ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਜਿੱਥੇ ਚਾਰ-ਪੰਜ ਨਕਾਬਪੋਸ਼ਾਂ ਨੇ ਰੋਡ 'ਤੇ ਸਥਿਤ ਇਕ ਹੋਟਲ 'ਤੇ ਕੰਮ ਕਰਦੇ ਵਿਵੇਕ ਨਾਮ ਦੇ ਹਿਮਾਚਲੀ ਵੇਟਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ। ਹਮਲਾਵਰਾਂ ਨੇ ਇਸ ਕਦਰ ਬੇਰਹਿਮੀ ਦਿਖਾਈ ਸੀ ਕਿਾ ਕਿ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਲੱਤ ਪੂਰੀ ਤਰ੍ਹਾਂ ਲਟਕ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗੜਾ ਵਾਸੀ ਵਿਵੇਕ ਕੁਮਾਰ ਜੋ ਹੁਣ ਸਿਨੇਮਾ ਸਟਰੀਟ ਗੁਰਦਾਸਪੁਰ ਵਿਖੇ ਰਹਿੰਦਾ ਹੈ, ਮੇਹਰਚੰਦ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਵੇਟਰ ਦਾ ਕੰਮ ਕਰਦਾ ਹੈ। ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਚਾਰ-ਪੰਜ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਹੋਟਲ ਦੇ ਬਾਹਰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਬਿਨਾਂ ਕਿਸੇ ਰਹਿਮ ਦੇ ਪੀੜਤ ਦੀ ਇੱਕ ਲੱਤ 'ਤੇ ਵਾਰ ਕਰਦੇ ਰਹੇ। ਜਿਸ ਕਾਰਨ ਉਸ ਦੀ ਲੱਤ ਇੱਕ ਪਾਸੇ ਲਟਕ ਗਈ। ਉਸ ਨੇ ਚੀਕਣਾ ਸ਼ੁਰੂ ਕੀਤਾ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਪਰ ਉਦੋਂ ਤੱਕ ਹਮਲਾਵਰ ਉਥੋਂ ਫਰਾਰ ਹੋ ਗਏ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਕੰਟਰੋਲ ਰੂਮ ’ਤੇ ਫੋਨ ਕਰਕੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਪੀੜਤ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ। ਜਿਸ ਦੇ ਆਧਾਰ 'ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Source babushahi







