ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਤਾਮਿਲਨਾਡੂ ਅਤੇ ਬਿਹਾਰ ਦੇ ਖਿਡਾਰੀਆਂ ਵਿਚਕਾਰ ਝੜਪਾਂ
- Admin Default
- 25 Jan, 2025 09:43
ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਤਾਮਿਲਨਾਡੂ ਅਤੇ ਬਿਹਾਰ ਦੇ ਖਿਡਾਰੀਆਂ ਵਿਚਕਾਰ ਝੜਪਾਂ
ਬਠਿੰਡਾ
ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਚੱਲ ਰਹੇ ਖੇਡ ਸਮਾਗਮ ਦੌਰਾਨ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ। ਤਾਮਿਲਨਾਡੂ ਅਤੇ ਬਿਹਾਰ ਦੇ ਕਬੱਡੀ ਖਿਡਾਰੀਆਂ ਵਿਚਕਾਰ ਝੜਪ ਹੋ ਗਈ, ਜੋ ਇੰਨੀ ਵਧ ਗਈ ਕਿ ਲੜਾਈ ਤੱਕ ਪਹੁੰਚ ਗਈ। ਤਾਮਿਲਨਾਡੂ ਦੇ ਖਿਡਾਰੀਆਂ ਨੇ ਬਿਹਾਰ ਦੇ ਖਿਡਾਰੀਆਂ 'ਤੇ ਕੁਰਸੀਆਂ ਸੁੱਟਣ ਅਤੇ ਝਗੜਾ ਕਰਨ ਦਾ ਦੋਸ਼ ਲਾਇਆ ਹੈ। ਖੇਡ ਦੌਰਾਨ ਦੋਵਾਂ ਟੀਮਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜੋ ਜਲਦੀ ਹੀ ਹੱਥੋਪਾਈ ਵਿੱਚ ਬਦਲ ਗਈ। ਤਾਮਿਲਨਾਡੂ ਦੇ ਖਿਡਾਰੀਆਂ ਨੇ ਦੋਸ਼ ਲਗਾਇਆ ਕਿ ਬਿਹਾਰ ਦੇ ਖਿਡਾਰੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਹਮਲਾ ਕੀਤਾ। ਇਸ ਦੌਰਾਨ, ਬਿਹਾਰ ਟੀਮ ਨੇ ਕਿਹਾ ਕਿ ਤਾਮਿਲਨਾਡੂ ਦੇ ਖਿਡਾਰੀ ਭੜਕਾਹਟ ਪੈਦਾ ਰਹੇ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਇਸ ਮੌਕੇ ਆਪਸ ਵਿੱਚ ਲੜਨ ਵਾਲੇ ਖਿਡਾਰੀਆਂ ਵਿਰੁੱਧ ਕਾਰਵਾਈ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
Source babushahi







