:

ਲੁਧਿਆਣਾ ਪੁਲਿਸ ਨੇ ਟਰੱਕ 'ਚੋਂ 84 ਬੋਰੀਆਂ ਪੋਸਤ ਫੜਿਆ, ਚਾਲਕ ਫਰਾਰ


ਲੁਧਿਆਣਾ ਪੁਲਿਸ ਨੇ ਟਰੱਕ 'ਚੋਂ 84 ਬੋਰੀਆਂ ਪੋਸਤ ਫੜਿਆ, ਚਾਲਕ ਫਰਾਰ 

ਜਗਰਾਉਂ

ਲੁਧਿਆਣਾ ਦਿਹਾਤੀ ਪੁਲਿਸ ਦੇ ਸੀਆਈ ਸਟਾਫ ਦੇ ਪੁਲਿਸ ਮੁਲਾਜ਼ਮਾਂ ਨੇ ਮੱਧ ਪ੍ਰਦੇਸ਼ ਤੋਂ ਆਟੇ ਅਤੇ ਚੋਕਰ ਦੀਆਂ ਬੋਰੀਆਂ ਵਿੱਚ ਲਕੋ ਕੇ ਲਿਆ ਰਿਹਾ 84 (ਹਰ ਬੋਰੀ 20 ਕਿਲੋ ਦੀ) ਬੋਰੀਆਂ ਭੁੱਕੀ ਚੂਰਾ ਪੋਸਤ ਫੜਨ ਵਿੱਚ ਕਾਮਯਾਬ ਵੀ ਹਾਸਲ ਕੀਤੀ ਹੈ। ਟਰੱਕ ਚਾਲਕ ਨੂੰ ਜਗਰਾਉਂ ਦੇ ਲਾਗਲੇ ਪਿੰਡ ਸਿਧਮਾ ਕਲਾਂ ਵਿਖੇ ਜਦੋਂ ਪੁਲਿਸ ਨੇ ਰੋਕਿਆ ਤਾਂ ਉਹ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੱਧ ਪ੍ਰਦੇਸ਼ ਤੋਂ ਤਸਕਰੀ ਕਰਕੇ ਚੂਰਾ ਪੋਸਟ ਲਿਆਂਦਾ ਜਾ ਰਿਹਾ ਸੀ ਜਿਸ ਨੂੰ ਜਗਰਾਉਂ ਦੇ ਇਲਾਕਿਆਂ ਵਿੱਚ ਸਪਲਾਈ ਕੀਤਾ ਜਾਣਾ ਸੀ। ਲੁਧਿਆਣਾ ਜੇਲ ਵਿੱਚ ਬੈਠਾ ਹਰਜਿੰਦਰ ਸਿੰਘ ਰਿੰਦੀ ਵਾਸੀ ਰਾਏਪੁਰ ਰਾਈ ਰਾਈਆਂ ਨੇ ਤਸਕਰੀ ਕਰਵਾਉਣ ਲਈ ਅੱਗੇ ਬੰਦੇ ਰੱਖੇ ਹੋਏ ਹਨ ਜਿਨਾਂ ਤੋਂ ਉਹ ਜੇਲ ਵਿੱਚ ਬੈਠਾ ਹੀ ਇਹ ਕੰਮ ਕਰਵਾਉਂਦਾ ਹੈ।

ਹਾਲਾਂਕਿ ਪੁਲਿਸ ਇਸ ਮਾਮਲੇ ਵਿੱਚ ਕੋਈ ਖੁਲਾਸਾ ਕਰਨ ਨੂੰ ਤਿਆਰ ਨਹੀਂ ਹੈ ਅਤੇ ਦੇਰ ਸ਼ਾਮ ਤੱਕ ਗੱਡੀ ਅਤੇ ਉਸ ਵਿੱਚੋਂ ਫੜਿਆ ਗਿਆ ਭੁੱਕੀ ਚੂਰਾ ਪੋਸਤ ਪਿੰਡ ਸਿੱਧਵਾਂ ਕਲਾ ਦੀ ਦਾਣਾ ਮੰਡੀ ਵਿੱਚ ਹੀ ਪਿਆ ਸੀ, ਜਿੱਥੇ ਪੁਲਿਸ ਇਸ ਸਬੰਧੀ ਆਪਣੀ ਕਾਰਵਾਈ ਵਿੱਚ ਰੁਜੀ ਹੋਈ ਸੀ।


Source babushahi