15 ਦਿਨ ਬਾਅਦ ਦੁਕਾਨਦਾਰ ਚੋਰਾਂ ਨੇ ਫੇਰ ਤੋੜਿਆ ਸ਼ਟਰ, ਦੇਰ ਰਾਤ ਲੋਕ ਇਕੱਠੇ ਹੋਏ ਤਾਂ ਦੌੜੇ ਚੋਰ, ਸੀਸੀਟੀਵੀ ਆਈ ਸਾਹਮਣੇ
- Admin Default
- 28 Jan, 2025 07:11
15 ਦਿਨ ਬਾਅਦ ਦੁਕਾਨਦਾਰ ਚੋਰਾਂ ਨੇ ਫੇਰ ਤੋੜਿਆ ਸ਼ਟਰ, ਦੇਰ ਰਾਤ ਲੋਕ ਇਕੱਠੇ ਹੋਏ ਤਾਂ ਦੌੜੇ ਚੋਰ, ਸੀਸੀਟੀਵੀ ਆਈ ਸਾਹਮਣੇ
ਦੁਕਾਨਦਾਰ ਨੇ ਪੁਲਿਸ ਖਿਲਾਫ ਕੱਢੀ ਭੜਾਸ
ਗੁਰਦਾਸਪੁਰ
- ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਵਿਖੇ ਕਾਲਾ ਬਿਜਲੀ ਵਾਲਾ ਨਾਮ ਦੀ ਦੁਕਾਨ ਤੇ 15 ਦਿਨ ਬਾਅਦ ਫੇਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਚੋਰ ਵੜ ਗਏ ਪਰ ਗੁਆਂਡੀ ਨੂੰ ਪਤਾ ਲੱਗ ਗਿਆ ਤੇ ਦੁਕਾਨਦਾਰ ਨੂੰ ਬੁਲਾ ਲਿਆ ਦੇਰ ਰਾਤ ਦੁਕਾਨਦਾਰ ਦੇ ਪਹੁੰਚਣ ਤੋਂ ਪਹਿਲਾ ਨਕਾਬਪੋਸ਼ ਚੋਰ ਬਿਨਾਂ ਕੁਝ ਚੋਰੀ ਕੀਤੇ ਦੌੜਨ ਵਿੱਚ ਕਾਮਯਾਬ ਹੋ ਗਏ। ਚੋਰਾਂ ਦੀ ਦੁਕਾਨ ਦਾ ਸ਼ਟਰ ਤੋੜਦੇ ਅਤੇ ਦੁਕਾਨ ਦੇ ਅੰਦਰ ਵੜ ਕੇ ਫਰੋਲਾ ਫਰਾਲੀ ਕਰਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਦੁਕਾਨ ਦੇ ਮਾਲਕ ਵਰਿੰਦਰ ਕੁਮਾਰ ਪੁੱਤਰ ਸੁਖਦੇਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ 12 ਤਰੀਕ ਨੂੰ ਵੀ ਚੋਰਾਂ ਨੇ ਸਾਡੀ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਉਸ ਦਿਨ ਵੀ ਅਸੀਂ 112 ਨੰਬਰ 'ਤੇ ਪੰਜਾਬ ਪੁਲਸ ਨੂੰ ਸੂਚਿਤ ਕੀਤਾ ਸੀ। ਉਸ ਵੇਲੇ ਥਾਨਾ ਕਲਾਨੌਰ ਦੇ ਸਬ ਇੰਸਪੈਕਟਰ ਵੱਲੋਂ ਉਹਨਾਂ ਦੇ ਬਿਆਨ ਤਾਂ ਲੈ ਲਏ ਗਏ ਸਨ ਪਰ ਚੋਰਾਂ ਨੂੰ ਫੜਨ ਵਿੱਚ ਕੋਈ ਕਾਮਯਾਬੀ ਹਾਸਿਲ ਨਹੀਂ ਹੋਈ ਤੇ ਅੱਜ ਫਿਰ 15 ਦਿਨ ਬਾਅਦ ਰਾਤ ਦੁਕਾਨਦਾਰ ਸ਼ਟਰ ਤੋੜ ਕੇ ਦੋ ਨਕਾਬਪੋਸ਼ ਚੋਰ ਅੰਦਰ ਵੜ ਗਏ। ਹਾਲਾਂਕਿ ਮੌਕੇ ਤੇ ਅਸੀਂ ਪਹੁੰਚ ਗਏ ਸੀ ਪਰ ਉਦੋਂ ਤੱਕ ਦੌੜਨ ਵਿੱਚ ਕਾਮਯਾਬ ਹੋ ਚੁੱਕੇ ਸਨ।ਰਾਤ ਹੀ 3 ਵਜੇ ਦੇ ਕਰੀਬ 112 ਨੰਬਰ ਤੇ ਕਾਲ ਕੀਤੀ ਗਈ ਪਰ ਸਾਡੇ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਪਹੁੰਚਿਆ। ਸਵੇਰੇ 8 ਵਜੇ ਪੁਲਿਸ ਪਹੁੰਚੀ ਹੈ ।
Source babushahi







