ਦੱਖਣੀ ਕੋਰੀਆ ਦੇ ਜਹਾਜ਼ ਨੂੰ ਲੱਗ ਗਈ ਅੱਗ, ਸਵਾਰ ਸਨ 176 ਯਾਤਰੀ
- Admin Default
- 29 Jan, 2025 08:39
ਦੱਖਣੀ ਕੋਰੀਆ ਦੇ ਜਹਾਜ਼ ਨੂੰ ਲੱਗ ਗਈ ਅੱਗ, ਸਵਾਰ ਸਨ 176 ਯਾਤਰੀ
ਦੱਖਣੀ ਕੋਰੀਆ
ਦੱਖਣੀ ਕੋਰੀਆ ਦੇ ਜਹਾਜ਼ ਨੂੰ ਅੱਗ ਲੱਗਣ ਦੀ ਘਟਨਾ: ਮੰਗਲਵਾਰ ਰਾਤ ਨੂੰ ਦੱਖਣੀ ਕੋਰੀਆ ਦੇ ਗਿਮਹੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਬੁਸਾਨ ਏਅਰਬੱਸ ਏ321 ਯਾਤਰੀ ਜਹਾਜ਼ ਨੂੰ ਅੱਗ ਲੱਗ ਗਈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ 176 ਲੋਕਾਂ, ਜਿਨ੍ਹਾਂ ਵਿੱਚ 169 ਯਾਤਰੀ ਅਤੇ ਸੱਤ ਚਾਲਕ ਦਲ ਦੇ ਮੈਂਬਰ ਸਨ, ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ ਘਟਨਾ ਦੌਰਾਨ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸ ਦੇਈਏ ਕਿ ਜਹਾਜ਼ ਹਾਂਗਕਾਂਗ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ, ਜਦੋਂ ਜਹਾਜ਼ ਦੇ ਪਿਛਲੇ ਹਿੱਸੇ 'ਚ ਅੱਗ ਲੱਗਣ ਦੀ ਸੂਚਨਾ ਮਿਲੀ।
Source babushahi







