:

ਅਮਰੀਕਾ ‘ਚ ਮੈਡੀਕਲ ਜਹਾਜ਼ ਹਾਦਸਾ ਗ੍ਰਸਤ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ


ਅਮਰੀਕਾ ‘ਚ ਮੈਡੀਕਲ ਜਹਾਜ਼ ਹਾਦਸਾ ਗ੍ਰਸਤ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ

ਅਮਰੀਕਾ (ਫਿਲਾਡੇਲਫੀਆ)

ਨੌਰਥ-ਈਸਟ ਫਿਲਾਡੇਲਫੀਆ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਸ਼ੁੱਕਰਵਾਰ ਸ਼ਾਂਮੀ ਛੇ ਵਜੇ (ਈਸਟਰਨ ਟਾਈਮ) ਵਾਪਰਿਆ।
ਐਫਏਏ ਦੇ ਅਨੁਸਾਰ, ਇੱਕ ਲੀਅਰਜੈੱਟ 55 ਨੌਰਥ-ਈਸਟ ਫਿਲਾਡੇਲਫੀਆ ਹਵਾਈ ਅੱਡੇ ਤੋਂ ਮਿਸੌਰੀ ਵਿੱਚ ਸਪਰਿੰਗਫੀਲਡ-ਬ੍ਰੈਨਸਨ ਨੈਸ਼ਨਲ ਏਅਰਪੋਰਟ ਲਈ ਰਵਾਨਾ ਹੋਇਆ ਸੀ ਜਦੋਂ ਇਹ ਹੇਠਾਂ ਡਿੱਗ ਗਿਆ। ਇਹ ਜਹਾਜ਼ ਮੈਡੀਕਲ ਐਂਬੂਲੈਂਸ ਸੀ, ਜਿਹੜਾ ਕਿ ਮੈਡੀਕਲ ਮਿਸ਼ਨ ਤੇ ਸੀ। ਐਕਸੀਡੈਂਟ ਸਮੇਂ ਜਹਾਜ਼ ਵਿੱਚ ਦੋ ਪਾਇਲਟ, ਦੋ ਡਾਕਟਰ, ਇੱਕ ਮਰੀਜ਼ ਅਤੇ ਉਸਦਾ ਇੱਕ ਰਿਸ਼ਤੇਦਾਰ ਸ਼ਾਮਲ ਸੀ। ਜਿਸ ਏਰੀਏ ਵਿੱਚ ਜਹਾਜ਼ ਡਿੱਗਾ, ਓਥੇ ਦੂਰ ਦੂਰ ਤੱਕ ਅੱਗ ਨੇ ਏਰੀਏ ਨੂੰ ਲਪੇਟ ਵਿੱਚ ਲਿਆ ਹੋਇਆ ਹੈ। ਰਿਸਕਿਊ ਓਪਰੇਸ਼ਨ ਚੱਲ ਰਿਹਾ ਹੈ। ਹੋਰ ਵੇਰਵਿਆਂ ਦੀ ਉਡੀਕ….


Source babushahi