ਫਾਰਚੂਨਰ ਗੱਡੀ ਵਾਲਾ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰ ਕੇ ਹੋਇਆ ਫਰਾਰ
- Admin Default
- 03 Feb, 2025 06:22
ਫਾਰਚੂਨਰ ਗੱਡੀ ਵਾਲਾ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰ ਕੇ ਹੋਇਆ ਫਰਾਰ
ਪ੍ਰਵਾਸੀ ਮਜ਼ਦੂਰ ਦੀ ਹੋਈ ਮੌਤ ਪਤਨੀ ਦਾ ਰੋ ਰੋ ਕੇ ਬੁਰਾ ਹਾਲ
ਗੁਰਦਾਸਪੁਰ
ਫਤਿਹਗੜ੍ਹ ਚੂੜੀਆਂ ਤੋਂ ਤਿੰਨ ਕਿਲੋਮੀਟਰ ਦੂਰ ਰੰਧਾਵਾ ਫਿਊਲ ਸੈਂਟਰ ਦੇ ਸਾਹਮਣੇ ਬੀਤੀ ਦੇਰ ਸ਼ਾਮ ਇੱਕ ਫਾਰਚੂਨਰ ਗੱਡੀ ਵਾਲਾ ਇੱਕ ਮੋਟਰਸਾਈਕਲ ਸਵਾਰ ਪ੍ਰਵਾਸੀ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ।
ਘਟਨਾ ਸਥਾਨ ਤੇ ਪਹੁੰਚੇ ਗੁਆਂਡੀ ਅਤੇ ਹੋਰ ਸਕੇ ਸਬੰਧੀਆਂ ਨੇ ਦੱਸਿਆ ਕਿ ਮ੍ਰਿਤਕ ਕਿਆਰਾ ਰਾਮ ਜੋ ਕਿ ਪੱਥਰ ਲਗਾਉਂਦਾ ਕੰਮ ਕਰਦਾ ਸੀ ਅੱਜ ਫਤਿਹਗੜ੍ਹ ਚੂੜੀਆਂ ਤੋਂ ਕਿਸੇ ਪਿੰਡ ਜਾ ਰਿਹਾ ਸੀ ਤਾਂ ਅਚਾਨਕ ਹੀ ਕੋਈ ਫਾਰਚੂਨਰ ਗੱਡੀ ਵਾਲਾ ਉਸਨੂੰ ਟੱਕਰ ਮਾਰ ਗਿਆ। ਉਹਨਾਂ ਦੱਸਿਆ ਕਿ ਮ੍ਰਿਤਕ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਹੈ।
ਮੌਕੇ ਤੇ ਪਹੁੰਚੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ। ਪਤਨੀ ਬਿੰਦੂ ਦੇਵੀ ਅਨੁਸਾਰ ਉਹ ਬਿਹਾਰ ਤੇ ਰਹਿਣ ਵਾਲੇ ਹਨ ਅਤੇ ਹੁਣ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ ਚਾਰ ਦਸ਼ਮੇਸ਼ ਨਗਰ ਰਹਿੰਦੇ ਹਨ ਅਤੇ ਉਹਨਾਂ ਦੇ ਤਿੰਨ ਬੱਚੇ ਹਨ ਉਸਨੇ ਦੱਸਿਆ ਕਿ ਉਸ ਦਾ ਪਤੀ ਅੱਜ ਘਰੋਂ ਕੰਮ ਦੇਖਣ ਲਈ ਫਤਿਹਗੜ੍ਹ ਚੂੜੀਆਂ ਤੋਂ ਬਟਾਲੇ ਵਾਲੇ ਪਾਸੇ ਕਿਸੇ ਪਿੰਡ ਜਾ ਰਿਹਾ ਸੀ। ਤਾਂ ਅਚਾਨਕ ਤੇਜ਼ ਰਫਤਾਰ ਫਾਰਚੂਨਰ ਗੱਡੀ ਉਸਨੂੰ ਦਰਾੜ ਕੇ ਉਥੋਂ ਫਰਾਰ ਹੋ ਗਈ ਉਸਨੇ ਦੱਸਿਆ ਉਸਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਦਾ ਬੇਟਾ ਵੀ ਨਾਲ ਸੀ ਪਰ ਬੇਟਾ ਅਜੇ ਨਹੀਂ ਮਿਲ ਰਿਹਾ
ਹਾਦਸੇ ਵਾਲੀ ਥਾਂ ਤੇ ਪਹੁੰਚੇ ਏ ਐਸ ਆਈ ਸੁਖਦੇਵ ਸਿੰਘ ਨੇ ਕਿਹਾ ਕਿ ਸੜਕ ਹਾਦਸਾ ਵਾਪਰਿਆ ਅਤੇ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Source babushahi







