20 ਹਜਾਰ ਦਾ ਕਰਜ਼ਾ ਚੱਕ ਕੇ ਗਰੀਬਣੀ ਨੇ ਸ਼ੁਰੂ ਕੀਤਾ ਚਾਹ ਪਰੋਂਠਿਆਂ ਦਾ ਕੰਮ, ਉੱਥੇ ਵੀ ਕੋਈ ਪੈਸੇ ਨਹੀਂ ਦਿੰਦਾ ਤੇ ਕੋਈ ਚੋਰੀ ਖਾ ਜਾਂਦਾ
- Admin Default
- 09 Feb, 2025 09:04
20 ਹਜਾਰ ਦਾ ਕਰਜ਼ਾ ਚੱਕ ਕੇ ਗਰੀਬਣੀ ਨੇ ਸ਼ੁਰੂ ਕੀਤਾ ਚਾਹ ਪਰੋਂਠਿਆਂ ਦਾ ਕੰਮ, ਉੱਥੇ ਵੀ ਕੋਈ ਪੈਸੇ ਨਹੀਂ ਦਿੰਦਾ ਤੇ ਕੋਈ ਚੋਰੀ ਖਾ ਜਾਂਦਾ
ਗੁਰਦਾਸਪੁਰ
ਕੁਝ ਲੋਕ ਕਿੰਨੇ ਬੇਗੈਰਤ ਹੋ ਗਏ ਹਨ ਇਸ ਦ ਉਦਾਹਰਨ
ਵੇਖ ਲਓ ਕਿ ਇੱਕ ਗਰੀਬ ਔਰਤ ਜਿਸ ਨੇ 20 ਹਜਾਰ ਕਰਜ਼ਾ ਚੁੱਕ ਕੇ ਚਾਹ ਪਰੋਂਠਿਆਂ ਦੀ ਰੇਹੜੀ ਲਾਈ ਹੈ ਉਹ ਜਦੋਂ ਚਾਹ ਦੇਣ ਜਾਂਦੀ ਹੈ ਤਾਂ ਪਿੱਛੋਂ ਰੇਹੜੀ ਤੋਂ ਲੋਕ ਉਸਦਾ ਸਮਾਨ ਚੋਰੀ ਚੁੱਕ ਕੇ ਲੈ ਜਾਂਦੇ ਹਨ। ਇਹੋ ਨਹੀਂ ਕੁਝ ਇਹੋ ਜਿਹੇ ਵੀ ਹਨ ਜੋ ਔਰਤ ਹੋਣ ਦਾ ਫਾਇਦਾ ਚੁੱਕ ਕੇ ਖਾ ਪੀ ਕੇ ਉਸਨੂੰ ਪੈਸੇ ਵੀ ਨਹੀਂ ਦਿੰਦੇ । ਬਟਾਲਾ ਦੇ ਕਾਹਨੂੰਵਾਨ ਰੋਡ ਤੇ ਰੇਹੜੀ ਲਗਾਉਣ ਵਾਲੀ ਗੀਤਾ ਨੇ 20 ਹਜਾਰ ਰੁਪਏ ਵਿਆਜ ਤੇ ਚੁੱਕੇ ਹਨ ਕਿਉਂਕਿ ਉਸਦੇ ਘਰਵਾਲੇ ਨੂੰ ਦੋ ਅਟੈਕ ਹੋ ਚੁੱਕੇ ਹਨ ਅਤੇ ਉਹ ਕੰਮ ਨਹੀਂ ਕਰ ਸਕਦਾ । ਵੱਡਾ ਮੁੰਡਾ ਆਪਣਾ ਪਰਿਵਾਰ ਵਸਾ ਕੇ ਵੱਖ ਹੋ ਗਿਆ ਹੈ ਅਤੇ ਪਰਿਵਾਰ ਦੀ ਮਦਦ ਨਹੀਂ ਕਰਦਾ ਤੇ ਛੋਟਾ ਪਲਸ ਟੂ ਕਰਕੇ ਘਰ ਵੇਲਾ ਬੈਠਾ ਹੈ। ਗੀਤਾ ਦਾ ਵੀ ਆਪਰੇਸ਼ਨ ਹੋ ਚੁੱਕਿਆ ਹੈ ਇਸ ਲਈ ਪਹਿਲਾਂ ਉਹ 200 ਰੁਪਿਆ ਦਿਹਾੜੀ ਤੇ ਇੱਕ ਦੁਕਾਨ ਤੇ ਕੰਮ ਕਰਦੀ ਸੀ ਉਹ ਵੀ ਛੱਡਣਾ ਪਿਆ। ਮਜਬੂਰ ਹੋ ਕੇ ਕਰਜ਼ਾ ਚੁੱਕ ਕੇ ਚਾਹ ਪਰੌਂਠਿਆ ਦਾ ਕੰਮ ਸ਼ੁਰੂ ਕੀਤਾ ਹੈ ਪਰ ਇਕੱਲੀ ਔਰਤ ਦੇਖ ਕੋਈ ਪੈਸੇ ਨਹੀਂ ਦਿੰਦਾ ਤੇ ਕੋਈ ਸਮਾਨ ਚੋਰੀ ਕਰ ਲੈਂਦਾ ਹੈ। ਦੁਖੀ ਮਨ ਨਾਲ ਗੀਤਾ ਕਹਿੰਦੀ ਹੈ ਕਿ ਲੋਕ ਮੇਹਨਤ ਵੀ ਨਹੀਂ ਕਰਨ ਦਿੰਦੇ।
Source babushahi







