:

ਦਿੱਲੀ ਵਾਂਗ ਪੰਜਾਬ ਵਿੱਚ ਵੀ ਚੱਲੇਗੀ ਭਾਰਤੀ ਜਨਤਾ ਪਾਰਟੀ ਦੀ ਸੁਨਾਮੀ: ਪਰਮਪਾਲ ਕੌਰ ਸਿੱਧੂ


ਦਿੱਲੀ ਵਾਂਗ ਪੰਜਾਬ ਵਿੱਚ ਵੀ ਚੱਲੇਗੀ ਭਾਰਤੀ ਜਨਤਾ ਪਾਰਟੀ ਦੀ ਸੁਨਾਮੀ: ਪਰਮਪਾਲ ਕੌਰ ਸਿੱਧੂ 

ਬਠਿੰਡਾ

: ਭਾਰਤੀ ਜਨਤਾ ਪਾਰਟੀ ਤਰਫੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਸਾਲ 2024 ਵਿੱਚ ਚੋਣ ਲੜ ਚੁੱਕੇ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਦਿੱਲੀ ਵਿੱਚ ਭਾਜਪਾ ਦੀ 27 ਸਾਲਾਂ ਬਾਅਦ ਜਬਰਦਸਤ ਜਿੱਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਅਤੇ ਲੋਕਾਂ ਦਾ ਉਨ੍ਹਾਂ ਵਿੱਚ ਭਰੋਸਾ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਦਿੱਲੀ ਦੀ ਜਨਤਾ ਨੇ ਹੰਕਾਰੀ ਕੇਜਰੀਵਾਲ ਸਰਕਾਰ ਨੂੰ ਚੱਲਦਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਵਿੱਚ ਆਪਣਾ ਭਰੋਸਾ ਕਾਇਮ ਕੀਤਾ ਹੈ। ਲੋਕਾਂ ਦਾ ਪ੍ਰਗਟਾਇਆ ਭਰੋਸਾ ਭਾਜਪਾ ਸਰਕਾਰ ਦਿੱਲੀ ਵਿੱਚ ਮਨਾਂ ਮੂੰਹੀ ਵਿਕਾਸ ਕਰਕੇ ਮੋੜੇਗੀ। ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਲੰਮਾ ਸਮਾਂ ਰਾਜ ਕਰਨ ਕਰਕੇ ਕੇਜਰੀਵਾਲ ਸਰਕਾਰ ਵਿੱਚ ਇੱਕ ਹੰਕਾਰ, ਹੈਂਕੜ ਪੈਦਾ ਹੋ ਗਈ ਸੀ, ਜਿਸ ਨੂੰ ਸ਼ਰਾਬ ਘੁਟਾਲੇ ਅਤੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ। 

         ਉਹਨਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਇਸ ਨੂੰ ਪਹਿਚਾਣ ਲਿਆ ਤਾਂ ਹੀ ਦੇਸ਼ ਦੀ ਜਨਤਾ ਨੇ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਨਹੀਂ ਹਰਾਇਆ ਬਲਕਿ ਮੁੱਖ ਮੰਤਰੀ ਦੇ ਮੁੜ ਦਾਅਵੇਦਰ ਬਣੇ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ, ਸਤਿੰਦਰ ਜੈਨ ਨੂੰ ਬਾਏ-ਬਾਏ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ “ਆਪ” ਦੇ ਆਗੂ ਜੇਲ੍ਹਾਂ ਵਿੱਚ ਰਹੇ ਅਤ ਲੋਕਾਂ ਨੇ ਇਨ੍ਹਾਂ ਦੀ ਬੇਈਮਾਨੀ ਪਹਿਚਾਣ ਲਈ ਹੈ। ਉਨ੍ਹਾਂ ਨੇ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦਿਆਂ ਭਾਰਤੀ ਜਨਤਾ ਪਾਰਟੀ ਵਿੱਚ ਭਰੋਸਾ ਪ੍ਰਗਟਾਉਣ ਪ੍ਰਤੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਵਿਕਾਸ, ਲੋਕਾਂ ਨੂੰ ਅਵੱਲ ਦਰਜੇ ਦੀਆਂ ਸਹੂਲਤਾਂ, ਪੀਣ ਵਾਲਾ ਸ਼ੁੱਧ ਪਾਣੀ, ਉੱਚ ਸਿੱਖਿਆ ਅਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਮੁਤਾਬਕ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। 

             ਉਨ੍ਹਾਂ ਕਿਹਾ ਕਿ ਆਪਣੇ ਸ਼ਾਸ਼ਨ ਕਾਲ ਵਿੱਚ ਕੇਜਰੀਵਾਲ ਸਰਕਾਰ ਨੇ ਦਿੱਲੀ ਦਾ ਨਾਸ਼ ਮਾਰ ਦਿੱਤਾ। ਨਾ ਔਰਤਾਂ ਨਾਲ ਕੀਤੇ ਹੋਏ ਪੈਸੇ ਦੇਣ ਦੇ ਵਾਅਦੇ ਪੂਰੇ ਕੀਤੇ, ਨਾ ਗੰਗਾ ਯਮੁਨਾ ਦਾ ਪਾਣੀ ਸਾਫ ਕੀਤਾ ਅਤੇ ਨਾ ਹੀ ਲੋਕਾਂ ਨੂੰ ਸੋਹਣੀਆਂ ਸੜਕਾਂ ਅਤੇ ਹੋਰ ਸਹੂਲਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਚੰਦ ਸਹੂਲਤਾਂ ਦੇ ਨਾਮ ਤੇ ਕੇਜਰੀਵਾਲ ਸਰਕਾਰ ਭ੍ਰਿਸ਼ਟਾਚਾਰ ਕਰਦੀ ਰਹੀ ਤਾਂ ਹੀ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਤੇ ਕੇਂਦਰ ਵਿੱਚ ਹੁਣ ਭਾਜਪਾ ਦੀ ਸਰਕਾਰ ਹੋਣ ਨਾਲ ਦਿੱਲੀ ਦੀ ਨੁਹਾਰ ਬਦਲੇਗੀ। ਇੱਕ ਇਹੀ ਹਵਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਵੀ ਵਗੇਗੀ। ਜਿਸ ਦੀ ਲੋਕ ਉਡੀਕ ਕਰ ਰਹੇ ਹਨ।



Source babushahi