ਸੜਕ ਤੇ ਪਏ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਉੱਲੂ ਨੂੰ ਚੁੱਕ ਲਿਆਇਆ ਨੌਜਵਾਨ
- Admin Default
- 10 Feb, 2025 05:38
ਸੜਕ ਤੇ ਪਏ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਉੱਲੂ ਨੂੰ ਚੁੱਕ ਲਿਆਇਆ ਨੌਜਵਾਨ
ਨਾਮੀ ਹਸਪਤਾਲ ਤੋਂ ਕਰਵਾ ਰਿਹਾ ਉੱਲੂ ਦਾ ਇਲਾਜ, ਖੰਭ ਵਿੱਚ ਪਈ ਪਲੇਟ ,ਲੱਤ ਤੇ ਲੱਗਿਆ ਪਲਸਤਰ
ਗੁਰਦਾਸਪੁਰ
ਜਿੱਥੇ ਅੱਜ ਦੇ ਸਮੇਂ ਵਿੱਚ ਇਨਸਾਨ ਇਨਸਾਨ ਪ੍ਰਤੀ ਹੀ ਹਮਦਰਦੀ ਨਹੀਂ ਦਿਖਾਉਂਦਾ ਉੱਥੇ ਹੀ ਬਟਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਸੜਕ ਤੇ ਪਏ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਇੱਕ ਪੰਛੀ ਪ੍ਰਤੀ ਦਿਲੀ ਹਮਦਰਦੀ ਦਿਖਾਈ ਹੈ ਅਤੇ ਉਹ ਪੰਛੀ ਵੀ ਅਜਿਹਾ ਹੈ ਜਿਸ ਨੂੰ ਲੋਕ ਉਜਾੜ ਦਾ ਸਾਥੀ ਕਹਿੰਦੇ ਹਨ ਅਤੇ ਘਰਾਂ ਦੇ ਆਲੇ ਦੁਆਲੇ ਨਹੀਂ ਫਟਕਣ ਦਿੰਦੇ । ਜੀ ਹਾਂ ਅੰਮ੍ਰਿਤਸਰ ਤੋਂ ਇੱਕ ਵਿਆਹ ਸਮਾਗਮ ਤੋਂ ਵਾਪਸ ਬਟਾਲਾ ਪਰਤ ਰਿਹਾ ਨੌਜਵਾਨ ਬੰਟੀ ਰਸਤੇ ਵਿੱਚ ਇੱਕ ਜ਼ਖਮੀ ਉੱਲੂ ਨੂੰ ਵੇਖ ਕੇ ਅਜਿਹਾ ਪਸੀਜਿਆ ਕਿ ਉਸ ਨੂੰ ਆਪਣੇ ਘਰ ਚੁੱਕ ਲਿਆਇਆ ਤੇ ਚੰਗੇ ਤਰੀਕੇ ਨਾਲਬਟਾਲਾ ਦੇ ਇੱਕ ਨਾਮੀ ਹਸਪਤਾਲ ਤੋਂ ਉਸ ਦਾ ਇਲਾਜ ਕਰਵਾ ਰਿਹਾ ਹੈ।
ਬੁਰੀ ਤਰ੍ਹਾਂ ਨਾਲ ਜਖਮੀ ਹੋਏ ਇਸ ਖੰਭ ਵਿੱਚ ਪਈ ਪਲੇਟ ਪਈ ਹੈ ਅਤੇ ਲੱਤਾਂ ਵਿੱਚ ਵੀ ਪਲਸਤਰ ਲੱਗਿਆ ਹੈ ਅਤੇ ਉਸ ਦੀ ਹਾਲਤ ਵੀ ਹੁਣ ਸੁਧਰ ਰਹੀ ਹੈ। ਉੱਥੇ ਹੀ ਨੌਜਵਾਨ ਬੰਟੀ ਲੋਕਾਂ ਨੂੰ ਪੰਛੀਆਂ ਅਤੇ ਕੁਦਰਤ ਨਾਲ ਪਿਆਰ ਕਰਨ ਦੀ ਅਪੀਲ ਕਰ ਰਿਹਾ ਹੈ।
Source babushahi







