:

ਵੱਡਾ ਘੋਟਾਲਾ– ਸਰਕਾਰੀ ਵੈਬਸਾਈਟ ਨਾਲ ਮਿਲਦੀ–ਜੁਲਦੀ ਵੈਬਸਾਈਟ ਬਣਾ ਕੇ ਰੇਤ ਅਤੇ ਮਾਈਨਿੰਗ ਮਾਫੀਆ ਨੇ ਸਰਕਾਰੀ ਖਜ਼ਾਨੇ ਨੂੰ ਲਾਇਆ 1000 ਕਰੋੜ ਤੋਂ ਵੱਧ ਦਾ ਚੂਨਾ


ਵੱਡਾ ਘੋਟਾਲਾ– ਸਰਕਾਰੀ ਵੈਬਸਾਈਟ ਨਾਲ ਮਿਲਦੀ–ਜੁਲਦੀ ਵੈਬਸਾਈਟ ਬਣਾ ਕੇ ਰੇਤ ਅਤੇ ਮਾਈਨਿੰਗ ਮਾਫੀਆ ਨੇ ਸਰਕਾਰੀ ਖਜ਼ਾਨੇ ਨੂੰ ਲਾਇਆ 1000 ਕਰੋੜ ਤੋਂ ਵੱਧ ਦਾ ਚੂਨਾ 

ਚੰਡੀਗੜ੍ਹ

 ਰੇਤ ਮਾਫੀਆ ਨੇ ਸਰਕਾਰੀ ਵੈਬਸਾਈਟ ਨਾਲ ਮਿਲਦੀ ਜੁਲਦੀ ਵੈਬਸਾਈਟ ਬਣਾ ਕੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ 1000 ਕਰੋੜ ਦਾ ਚੂਨਾ ਲਗਾਇਆ ਹੈ। ਇਸ ਵਿੱਚ ਸਰਕਾਰ ਵਿੱਚ ਬੈਠੇ ਲੋਕਾਂ ਦੀ ਭੂਮਿਕਾ ਤੇ ਵੀ ਸਵਾਲੀਆ ਨਿਸ਼ਾਨ ਲੱਗਿਆ ਹੈ। ਫਿਲਹਾਲ ਸਾਈਬਰ ਕ੍ਰਾਈਮ ਵਿੰਗ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਦੇ ਵਿੱਚ ਅਫਸਰਾਂ ਦੀ ਭੂਮਿਕਾ ਸਾਹਮਣੇ ਆਉਣ ਦਾ ਸ਼ੱਕ ਹੈ। ਸਰਕਾਰ ਵਿਰੋਧੀ ਇਹ ਵੀ ਕਹਿ ਰਹੇ ਹਨ ਕਿ ਸਿਰਫ ਅਫਸਰਾਂ ਵਿੱਚ ਇਨੀ ਤਾਕਤ ਨਹੀਂ ਹੁੰਦੀ ਕਿ ਉਹ ਸਰਕਾਰੀ ਨੁਮਾਇੰਦਿਆਂ ਦੀ ਸ਼ਹਿ ਤੋਂ ਬਿਨਾਂ ਐਡਾ ਵੱਡਾ ਕੰਮ ਕਰ ਦੇਣ।

–  ਸਰਕਾਰ ਦੀ ਜੋ ਵੈੱਬਸਾਈਟ ਹੈ ਉਸ ਵੈਬਸਾਈਟ ਨਾਲ ਮਿਲਦੀ ਜੁਲਦੀ ਇੱਕ ਵੈਬਸਾਈਟ ਬਣਾ ਕੇ ਉਸ ਦੇ ਰਾਹੀਂ ਇਹ ਘੋਟਾਲਾ ਕੀਤਾ ਜਾਂਦਾ ਸੀ। ਸਰਕਾਰੀ ਵੈਬਸਾਈਟ ਤੇ 4500 ਰੁਪਏ ਦੀ ਇੱਕ ਟਿੱਪਰ ਦੀ ਪਰਚੀ ਕੱਟਦੀ ਹੈ ਅਤੇ ਇਹ 4500 ਸਰਕਾਰ ਦੇ ਖਾਤੇ ਵਿੱਚ ਜਾਂਦਾ ਹੈ। ਜਿਸ ਸਾਫਟਵੇਅਰ ਦਾ ਇਸਤੇਮਾਲ ਕਰਕੇ ਸਰਕਾਰੀ ਪਰਚੀ ਕੱਟਦੀ ਹੈ ਟੈਕਨੀਕਲ ਤਰੀਕੇ ਨਾਲ ਉਸ ਸੋਫਟਵੇਅਰ ਦਾ ਡੁਬਲੀਕੇਟ ਬਣਾ ਕੇ ਸਰਕਾਰੀ ਵੈਬਸਾਈਟ ਨਾਲ ਮਿਲਦੀ ਜੁਲਦੀ ਸਾਈਟ ਤੇ ਵੀ ਉਹ ਪਰਚੀ ਆਪਣੇ ਆਪ ਅਪਲੋਡ ਹੋ ਜਾਂਦੀ ਸੀ। ਜਿਸ ਨਾਲ 4500 ਸਰਕਾਰ ਦੇ ਖਾਤੇ ਵਿੱਚ ਚਲੇ ਜਾਂਦੇ ਸਨ ਅਤੇ ਉਸ ਵਰਗੀਆਂ ਹੋਰ ਅਨੇਕਾਂ ਪਰਚੀਆਂ ਤਿਆਰ ਹੋ ਕੇ ਉਹ ਪੈਸੇ ਮਾਈਨਿੰਗ ਮਾਫੀਆ ਦੀ ਜੇਬ ਵਿੱਚ ਚਲੇ ਜਾਂਦੇ ਸਨ। ਡੁਬਲੀਕੇਟ ਪਰਚੀਆਂ ਦੇ ਨਾਲ ਵੱਡੇ ਪੱਧਰ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਿਆ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਅਜਿਹੀਆਂ ਕੁੱਲ 13 ਵੈਬਸਾਈਟਾਂ ਨਕਲੀ ਚੱਲ ਰਹੀਆਂ ਸਨ। ਬਹੁਤ ਸਾਰੇ ਅਫਸਰਾਂ ਦੀ ਭੂਮਿਕਾ ਸਵਾਲ ਦੇ ਘੇਰੇ ਵਿੱਚ ਹੈ ਆਉਣ ਵਾਲੇ ਸਮੇਂ ਵਿੱਚ ਇਹ ਘੋਟਾਲਾ ਹੋਰ ਵੱਡਾ ਹੋਣ ਦੀ ਉਮੀਦ ਹੈ।