ਵਾਪਸ ਧਰਤੀ ’ਤੇ ਪਰਤੇਗੀ ਪੁਲਾੜ ’ਚ ਫਸੀ ਸੁਨੀਤਾ ਵਿਲੀਅਮਜ਼
- Admin Default
- 15 Feb, 2025 07:15
ਵਾਪਸ ਧਰਤੀ ’ਤੇ ਪਰਤੇਗੀ ਪੁਲਾੜ ’ਚ ਫਸੀ ਸੁਨੀਤਾ ਵਿਲੀਅਮਜ਼
ਵਾਸ਼ਿੰਗਟਨ
ਪੁਲਾੜ ਵਿਚ ਸਪੇਸ ਸਟੇਸ਼ਨ ਵਿਚ ਫਸੀ ਅਮਰੀਕੀ ਐਸਟਰੋਨੋਟ ਸੁਨੀਤਾ ਵਿਲੀਅਮਜ਼ ਤੇ ਉਸਦੇ ਸਾਥੀ ਬੁਚ ਵਿਲਮੋਰ ਜੋ ਪਿਛਲੇ 8 ਮਹੀਨਿਆਂ ਤੋਂ ਪੁਲਾੜ ਸਟੇਸ਼ਨ ਵਿਚ ਫਸੇ ਹੋਏ ਹਨ, ਹੁਣ ਵਾਪਸ ਧਰਤੀ ’ਤੇ ਪਰਤਣਗੇ। ਅਮਰੀਕੀ ਪੁਲਾੜ ਏਜੰਸੀ ਨਾਸਾ ਤੇ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਇਕ ਸਾਂਝੀ ਮੁਹਿੰਮ ਵਿਚ 12 ਮਾਰਚ ਨੂੰ ਕ੍ਰੀਊ 10 ਮਿਸ਼ਨ ਸ਼ੁਰੂ ਕਰਨਗੇ ਜਿਸ ਤਹਿਤ 4 ਐਸਟਰੋਨੋਟ ਜਿਹਨਾਂ ਵਿਚ ਦੋ ਅਮਰੀਕੀ, ਇਕ ਜਪਾਨੀ ਤੇ ਹੋਰ ਪੁਲਾੜ ਯਾਤਰੀ ਪੁਲਾੜ ਸਟੇਸ਼ਨ ’ਤੇ ਭੇਜੇ ਜਾਣਗੇ ਜਿਥੇ ਸੁਨੀਤਾ ਵਿਲੀਅਮਜ਼ ਤੇ ਉਸਦਾ ਸਾਥੀ ਐਸਟਰੋਨੋਟ ਪੁਲਾੜ ਸਟੇਸ਼ਨ ਦੀ ਕਮਾਂਡ ਨਵੇਂ ਪੁਲਾੜ ਯਾਤਰੀਆਂ ਨੂੰ ਸੌਂਪਣਗੇ ਤੇ ਆਪ ਧਰਤੀ ਵੱਲ ਪਰਤਣਗੇ। ਉਹ 19 ਮਾਰਚ ਨੂੰ ਵਾਪਸ ਧਰਤੀ ’ਤੇ ਪਰਤ ਆਉਣਗੇ।
ਜ਼ਿਕਰਯੋਗ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਦੇ ਸਾਰ ਡੋਨਾਲਡ ਟਰੰਪ ਨੇ ਆਪਣੇ ਸਲਾਹਕਾਰ ਐਲਨ ਮਸਕ ਨੂੰ ਆਖਿਆ ਸੀ ਕਿ ਸੁਨੀਤਾ ਵਿਲੀਅਮਜ਼ ਤੇ ਸਾਥੀ ਐਸਟਰੋਨੋਟ ਨੂੰ ਧਰਤੀ ’ਤੇ ਲਿਆਉਣ ਲਈ ਯਤਨ ਤੇਜ਼ ਕੀਤੇ ਜਾਣ।
Source babushahi







