ਪੁਲਿਸ ਵੱਲੋਂ ਦੇਸੀ ਪਿਸਟਲ ਅਤੇ ਰੌਦਾਂ ਸਮੇਤ ਇੱਕ ਦੋਸ਼ੀ ਗ੍ਰਿਫਤਾਰ
- Admin Default
- 17 Feb, 2025 10:27
ਪੁਲਿਸ ਵੱਲੋਂ ਦੇਸੀ ਪਿਸਟਲ ਅਤੇ ਰੌਦਾਂ ਸਮੇਤ ਇੱਕ ਦੋਸ਼ੀ ਗ੍ਰਿਫਤਾਰ
ਜੈਤੋ
: ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਅਪਰਾਧਿਕ ਤੱਤਾਂ ਖਿਲਾਫ਼ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਲੁੱਟ-ਖੋਹ ਕਰਨ ਵਾਲੇ 2 ਗਿਰੋਹਾਂ ਨੂੰ ਕਾਬੂ ਕਰਕੇ ਪੁਲਿਸ ਨੇ ਆਪਣੀ ਕਾਰਗੁਜ਼ਾਰੀ ਦਾ ਲੋਹਾ ਮਨਵਾਇਆ ਹੈ। ਇਸ ਕਾਰਵਾਈ ਨਾਲ ਨਾ ਸਿਰਫ਼ ਅਪਰਾਧੀਆਂ ਨੂੰ ਨੱਥ ਪਾਉਣ ਵਿੱਚ ਸਫਲਤਾ ਮਿਲੀ ਹੈ, ਸਗੋਂ ਆਮ ਜਨਤਾ ਵਿੱਚ ਸੁਰੱਖਿਆ ਦਾ ਭਰੋਸਾ ਹੋਰ ਵੀ ਮਜਬੂਤ ਹੋਇਆ ਹੈ। ਇਸੇ ਕਦਮ ਨੂੰ ਅੱਗੇ ਵਧਾਉਦਿਆ ਸ਼੍ਰੀ ਜਸਮੀਤ ਸਿੰਘ ਸਾਹੀਵਾਲ, ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸ਼੍ਰੀ ਸੁਖਦੀਪ ਸਿੰਘ, ਡੀ.ਐਸ.ਪੀ(ਜੈਤੋ) ਜੀ ਦੀਆ ਹਦਾਇਤਾਂ ਅਨੁਸਾਰ ਸੀ.ਆਈ.ਏ ਸਟਾਫ ਜੈਤੋ ਵੱਲੋਂ ਇੱਕ ਦੋਸ਼ੀ ਨੂੰ 01 ਦੇਸੀ ਪਿਸਟਲ 32 ਬੋਰ ਅਤੇ 02 ਜਿੰਦਾ ਰੌਦਾਂ ਸਮੇਤ ਕਾਬੂ ਕਰਨ ਵਿੱਚ ਸਫਲਤਾਂ ਹਾਸਿਲ ਕੀਤੀ ਗਈ ਹੈ।
ਥਾਣੇਦਾਰ ਗੁਰਲਾਲ ਸਿੰਘ ਇੰਚਾਰਜ ਸੀ.ਆਈ.ਏ ਜੈਤੋ ਦੀ ਨਿਗਰਾਨੀ ਹੇਠ ਸ:ਥ: ਜਸਵੀਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਗਸ਼ਤ ਕਰ ਰਹੇ ਸਨ, ਜਦ ਪੁਲਿਸ ਪਾਰਟੀ ਜਦ ਸੂਆ ਲਿੰਕ ਰੋਡ ਦਬੜੀਖਾਨਾ ਦੇ ਨਜਦੀਕ ਪੁੱਜੀ ਤਾਂ ਇੱਕ ਨੋਜਵਾਨ ਪੁਲ ਪਾਸ ਖੜਾ ਦਿਖਾਈ ਦਿੱਤਾ, ਜਿਸਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਤੇਜੀ ਨਾਲ ਖਿਸਕਣ ਦੀ ਕੋਸ਼ਿਸ਼ ਕੀਤੀ। ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕੀਤਾ। ਜਿਸਦੀ ਪਹਿਚਾਣ ਹਰਜੀਤ ਸਿੰਘ ਉਰਫ ਹਨੀ ਦਿੱਲੀਵਾਲਾ ਪੁੱਤਰ ਗੁਰਦੀਪ ਸਿੰਘ ਵਾਸੀ ਕਮਰਾ ਪੱਤੀ ਜੈਤੋ, ਜਿਲਾ ਫਰੀਦਕੋਟ ਵਜੋ ਹੋਈ। ਜਦੋ ਉਕਤ ਦੋਸ਼ੀ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਇੱਕ ਦੇਸੀ ਪਿਸਟਲ 32 ਬੋਰ ਅਤੇ ਦੋ ਜਿੰਦਾ ਰੋਂਦ 32 ਬੋਰ ਬ੍ਰਾਮਦ ਹੋਏ। ਜਿਸ ਤੇ ਮੁੱਕਦਮਾ ਨੰਬਰ 14 ਮਿਤੀ 16.2.2025 ਅ/ਧ 25/54/59 ਅਸਲਾ ਐਕਟ ਥਾਣਾ ਜੈਤੋ ਦਰਜ ਰਜਿਸਟਰ ਕਰਕੇ ਦੋਸ਼ੀ ਹਰਜੀਤ ਸਿੰਘ ਉਰਫ ਹਨੀ ਦਿੱਲੀਵਾਲਾ ਨੂੰ ਗ੍ਰਿਫਤਾਰ ਕੀਤਾ ਗਿਆǀ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਗ੍ਰਿਫਤਾਰ ਦੋਸ਼ੀ ਹਰਜੀਤ ਸਿੰਘ ਉਰਫ ਹਨੀ ਦਿੱਲੀਵਾਲਾ ਦੇ ਖਿਲਾਫ ਇਸ ਤੋ ਪਹਿਲਾ ਵੀ ਮੁਕੱਦਮਾ ਨੰਬਰ 112 ਮਿਤੀ 01.08.2023 ਅ/ਧ 61/1/14 ਐਕਸਾਈਜ ਐਕਸਾਈਜ ਐਕਟ ਥਾਣਾ ਜੈਤੋ ਦਰਜ ਰਜਿਸਟਰ ਹੈ।ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਅਪਰਾਧਕ ਗਿਰੋਹਾਂ ਤੇ ਪੂਰੀ ਤਰ੍ਹਾਂ ਨਕੇਲ ਪਾਈ ਜਾ ਰਹੀ ਹੈ। ਪੁਲਿਸ ਵੱਲੋਂ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ ਫਰੀਦਕੋਟ ਪੁਲਿਸ ਲਗਾਤਾਰ ਸਫਲਤਾ ਹਾਸਿਲ ਕਰ ਰਹੀ ਹੈ।
Source babushahi







