Big breaking– ਬਰਨਾਲੇ ਵਿੱਚ ਨਸ਼ੇ ਦੇ ਸਮਗਲਰ ਦਾ ਘਰ ਪੁਲਿਸ ਅੱਜ ਕਰੇਗੀ ਫਰੀਜ
- Admin Default
- 20 Feb, 2025 09:08
Big breaking–
ਬਰਨਾਲੇ ਵਿੱਚ ਨਸ਼ੇ ਦੇ ਸਮਗਲਰ ਦਾ ਘਰ ਪੁਲਿਸ ਅੱਜ ਕਰੇਗੀ ਫਰੀਜ
ਬਰਨਾਲਾ
ਸ਼ਹਿਰ ਬਰਨਾਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਰਨਾਲਾ ਦੇ ਵਿੱਚ ਨਸ਼ੇ ਦੇ ਇੱਕ ਸਮਾਗਮ ਦਾ ਘਰ ਪੁਲਿਸ ਫਰੀਜ ਕਰਨ ਜਾ ਰਹੀ ਹੈ। ਬਰਨਾਲਾ ਪੁਲਿਸ ਦੇ ਅਧਿਕਾਰੀਆਂ ਨੇ ਇਸਦੀ ਤਿਆਰੀ ਪੂਰੀ ਕਰ ਲਈ ਹੈ ਤੇ ਇਸ ਦੀ ਸੂਚਨਾ ਮੀਡੀਆ ਨੂੰ ਵੀ ਦੇ ਦਿੱਤੀ ਹੈ। ਇਹ ਕਾਰਵਾਈ ਦੁਪਹਿਰ 3:30 ਵਜੇ ਹੋਵੇਗੀ। ਦੱਸ ਦਈਏ ਕਿ ਸ਼ਹਿਰ ਦੇ ਰਾਮ ਬਾਗ ਦੇ ਪਿੱਛੇ ਬਣੀ ਬਸਤੀ ਦੇ ਵਿੱਚ ਇੱਕ ਸਮਗਲਰ ਦੇ ਘਰ ਨੂੰ ਫਰੀਜ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਬਸਤੀ ਨਸ਼ੇ ਵੇਚਣ ਲਈ ਬਦਨਾਮ ਬਸਤੀ ਹੈ ਜਿਸ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਤੇ ਨਸ਼ਾ ਵੇਚਣ ਦੇ ਪਰਚੇ ਦਰਜ ਹਨ। ਸੋ ਇਸ ਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਇਸ ਘਰ ਨੂੰ ਫਰਿਜ ਕਰੇਗੀ।







