ਸੱਜਣ ਨੂੰ ਸਜ਼ਾ ਹੁਣ 25 ਫਰਵਰੀ ਨੂੰ, ਪੀੜ੍ਹਤ ਧਿਰ ਨੇ ਕਿਹਾ- ਦਿਓ ਫ਼ਾਂਸੀ
- Admin Default
- 21 Feb, 2025 08:00
ਸੱਜਣ ਨੂੰ ਸਜ਼ਾ ਹੁਣ 25 ਫਰਵਰੀ ਨੂੰ, ਪੀੜ੍ਹਤ ਧਿਰ ਨੇ ਕਿਹਾ- ਦਿਓ ਫ਼ਾਂਸੀ
ਨਵੀਂ ਦਿੱਲੀ
1984 ਵਿੱਚ ਦੋ ਸਿੱਖਾਂ ਦੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਨੂੰ ਹੁਣ 25 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਪੀੜਤਾਂ ਦੇ ਸੀਨੀਅਰ ਵਕੀਲ ਨੇ ਅਦਾਲਤ ਵਿੱਚ ਆਪਣੀਆਂ ਲਿਖਤੀ ਦਲੀਲਾਂ ਪੇਸ਼ ਕੀਤੀਆਂ ਅਤੇ ਮੌਤ ਦੀ ਸਜ਼ਾ ਦੀ ਮੰਗ ਕੀਤੀ।
ਅਦਾਲਤ ਨੇ ਬਚਾਅ ਪੱਖ ਦੇ ਵਕੀਲ ਨੂੰ ਦੋ ਦਿਨਾਂ ਦੇ ਅੰਦਰ ਆਪਣੀਆਂ ਲਿਖਤੀ ਦਲੀਲਾਂ ਦਾਇਰ ਕਰਨ ਲਈ ਕਿਹਾ ਹੈ। ਅਦਾਲਤ ਨੇ ਸਜ਼ਾ ਦੇ ਹੁਕਮ ਲਈ ਮਾਮਲੇ ਨੂੰ 25 ਫਰਵਰੀ ਨੂੰ ਦੁਪਹਿਰ 2 ਵਜੇ ਸੂਚੀਬੱਧ ਕੀਤਾ ਹੈ।
Source babushahi







