ਯੂਕੇ ਨੇ ਵਧਾਇਆ ਮਦਦ ਦਾ ਹੱਥ, ਜ਼ੇਲੇਂਸਕੀ ਨੂੰ ਮਿਲਿਆ 2.84 ਬਿਲੀਅਨ ਡਾਲਰ ਦਾ ਕਰਜ਼ਾ
- Admin Default
- 02 Mar, 2025 05:17
ਯੂਕੇ ਨੇ ਵਧਾਇਆ ਮਦਦ ਦਾ ਹੱਥ, ਜ਼ੇਲੇਂਸਕੀ ਨੂੰ ਮਿਲਿਆ 2.84 ਬਿਲੀਅਨ ਡਾਲਰ ਦਾ ਕਰਜ਼ਾ
ਯੂਕੇ-ਯੂਕਰੇਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਦਰਾਰ ਪੈਦਾ ਹੋ ਗਈ। ਦੋਵਾਂ ਦੇਸ਼ਾਂ ਦੇ ਚੋਟੀ ਦੇ ਆਗੂਆਂ ਵਿਚਕਾਰ ਗਰਮਾ-ਗਰਮ ਬਹਿਸ ਹੋਈ, ਜਿਸਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਅਮਰੀਕਾ ਤੋਂ ਮਦਦ ਦੀ ਉਮੀਦ ਗੁਆਉਣ ਤੋਂ ਬਾਅਦ, ਯੂਕੇ ਨੇ ਯੂਕਰੇਨ ਵੱਲ ਮਦਦ ਦਾ ਹੱਥ ਵਧਾਇਆ ਹੈ। ਯੂਕਰੇਨ ਨੂੰ ਬ੍ਰਿਟੇਨ ਤੋਂ 2.84 ਬਿਲੀਅਨ ਡਾਲਰ ਦਾ ਕਰਜ਼ਾ ਮਿਲਿਆ। ਇਸ ਪੈਸੇ ਦੀ ਵਰਤੋਂ ਯੂਕਰੇਨ ਵਿੱਚ ਖਤਰਨਾਕ ਹਥਿਆਰ ਬਣਾਉਣ ਲਈ ਕੀਤੀ ਜਾਵੇਗੀ। ਜ਼ੇਲੇਂਸਕੀ ਨੇ ਇਸ ਲਈ ਬ੍ਰਿਟੇਨ ਦਾ ਧੰਨਵਾਦ ਕੀਤਾ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ ਤੋਂ 2.26 ਬਿਲੀਅਨ ਪੌਂਡ ਜਾਂ 2.84 ਬਿਲੀਅਨ ਡਾਲਰ ਦਾ ਕਰਜ਼ਾ ਪ੍ਰਾਪਤ ਹੋਇਆ ਹੈ, ਜਿਸਦੀ ਵਰਤੋਂ ਯੂਕਰੇਨ ਵਿੱਚ ਹਥਿਆਰ ਬਣਾਉਣ ਲਈ ਕੀਤੀ ਜਾਵੇਗੀ। ਬ੍ਰਿਟਿਸ਼ ਚਾਂਸਲਰ ਰਾਚੇਲ ਰੀਵਜ਼ ਅਤੇ ਯੂਕਰੇਨ ਦੇ ਵਿੱਤ ਮੰਤਰੀ ਸਰਗੀ ਮਾਰਚੇਂਕੋ ਨੇ ਕਰਜ਼ੇ ਦੇ ਸਮਝੌਤੇ ਦੇ ਪ੍ਰਸਤਾਵ 'ਤੇ ਦਸਤਖਤ ਕੀਤੇ, ਜਿਸਦੀ ਪਹਿਲੀ ਕਿਸ਼ਤ ਅਗਲੇ ਹਫ਼ਤੇ ਆਉਣ ਦੀ ਉਮੀਦ ਹੈ।
Source babushahi







