:

ਬਾਰਿਸ਼ ਨਾਲ ਡਿੱਗੀ ਗਰੀਬ ਦੇ ਘਰ ਦੀ ਛੱਤ, ਸਾਂਝਾ ਪਰਿਵਾਰ ਤਰਪਾਲਾਂ ਹੇਠ ਰਹਿਣ ਨੂੰ ਮਜਬੂਰ


ਬਾਰਿਸ਼ ਨਾਲ ਡਿੱਗੀ ਗਰੀਬ ਦੇ ਘਰ ਦੀ ਛੱਤ, ਸਾਂਝਾ ਪਰਿਵਾਰ ਤਰਪਾਲਾਂ ਹੇਠ ਰਹਿਣ ਨੂੰ ਮਜਬੂਰ

ਕਦੇ‌ ਵੀ ਡਿੱਗ ਸਕਦਾ ਹੈ ਪੂਰਾ ਘਰ

ਗੁਰਦਾਸਪੁਰ 


ਬੀਤੇ ਦੋ ਦਿਨ ਹੋਈ ਬਾਰਿਸ਼ ਜਿੱਥੇ ਫਸਲਾਂ ਵਿਸ਼ੇਸ਼ ਕਰ ਕਣਕ ਦੀ ਫਸਲ ਲਈ ਫਾਇਦੇਮੰਦ ਦੱਸੀ ਜਾ ਰਹੀ ਹੈ ਉੱਤੇ ਹੀ ਕੁਝ ਪਰਿਵਾਰਾਂ ਲਈ ਇਹ ਬਾਰਿਸ਼ ਆਫਤ ਬਣ ਕੇ ਆਈ ਹੈ ‌। ਇਹੋ ਜਿਹਾ ਹੀ ਇੱਕ ਪਰਿਵਾਰ ਪਿੰਡ ਸੈਦੋਵਾਲ ਕਲਾਂ ਦਾ ਰਹਿਣ ਵਾਲਾ ਹੈ , ਸਾਂਝਾ ਪਰਿਵਾਰ ਜਿਸ ਵਿੱਚ ‌ ਤਿੰਨ ਭਰਾ ਹਨ ਜਿਨਾਂ ਵਿੱਚ ਦੋ ਤਰਪਾਲਾ ਦੀ ਛੱਤ ਬਣਾ ਕੇ ਰਹਿ ‌ ਰਹੇ ਹਨ ਜਦਕਿ ਤੀਜਾ ਸਭ ਤੋਂ ਵੱਡਾ ਬੋਧਰਾਜ  ਜਿਸ ਦੇ ਕਮਰੇ ਦੀ ‌ ਛੱਤ ਤਾਂ ਬਾਲਿਆਂ ਵਾਲੀ ਸੀ ਪਰ ਬਰਸਾਤ ਕਾਰਨ ਉਸਦਾ ਕੁਝ ਹਿੱਸਾ ਡਿੱਗ ਗਿਆ । ਪਰਿਵਾਰ ਅਰਸੇ ਤੋਂ ਪੰਚਾਇਤ ਨੂੰ ਛੱਤਾ ਪੱਕੇ ਕਰਨ ਲਈ ਗਰਾਂਟ ਦੇਣ ਦੀ ਗੁਹਾਰ ਲਗਾ ਰਿਹਾ ਹੈ ਪਰ ਸਰਕਾਰੀ ਕੰਮ ਤਾਂ ਰੇਂਗ ਰੇਂਗ ਕੇ ਤੁਰਦੇ ਹਨ। ਮਦਦ ਦੀ ਮੰਗ ਕਰਦਿਆਂ ਕਰਦਿਆਂ ਅਰਸਾ ਬੀਤ ਗਿਆ ਤੇ ਬੀਤੇ ਦੋ ਦਿਨ ਹੋਈ ਬਰਸਾਤ ਕਾਰਨ ਆਖਰ ਕਮਰੇ ਦੀ ਛੱਤ ਡਿੱਗ ਹੀ ਗਈ । ਪਰਿਵਾਰ ਅਨੁਸਾਰ ਛੱਤ ਚੋਂਦੀ ਸੀ ਇਸ ਕਾਰਨ ਪਰਿਵਾਰ ਦੇ ਵੱਡੇ ਬਰਸਾਤ ਦੇ ਦਿਨਾਂ ਵਿੱਚ  ਇੱਕ ਪ੍ਰਾਈਵੇਟ‌ ਸਕੂਲ ਵਿੱਚ ਜਾ ਕੇ ਰਾਤ ਗੁਜ਼ਾਰਨ  ਲਈ ਮਜਬੂਰ ਸਨ । ਸਿਰਫ ਬੱਚੇ ਹੀ ਘਰ ਵਿੱਚ ਸੌਂਦੇ ਸਨ । ਆਖਰਕਾਰ ਬੀਤੇ ਦਿਨ ਹੋਈ ਬਰਸਾਤ ਕਾਰਨ ਛੱਤ ਦਾ ਕੁਝ ਹਿੱਸਾ ਡਿੱਗ ਗਿਆ । ਵੱਡਾ ਮੁੰਡਾ ਬੋਧਰਾਜ  ਜਿਸ ਦਾ ਪਰਿਵਾਰ  ਛੱਤ ਹੇਠ ਰਹਿੰਦਾ ਸੀ ਡਰਾਈਵਰ ਦਾ ਕੰਮ ਕਰਦਾ ਸੀ ਪਰ ਹੁਣ ਵਿਹਲਾ ਹੈ। ਇਸ ਲਈ ਪਰਿਵਾਰ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।


Source babushahi