:

ਨਿਊਯਾਰਕ ਵਿੱਚ ਹੈਲੀਕਾਪਟਰ ਨਦੀ ਵਿੱਚ ਡਿੱਗਿਆ, 6 ਦੀ ਮੌਤ


ਨਿਊਯਾਰਕ ਵਿੱਚ ਹੈਲੀਕਾਪਟਰ ਨਦੀ ਵਿੱਚ ਡਿੱਗਿਆ, 6 ਦੀ ਮੌਤ

ਨਿਊਯਾਰਕ


ਵੀਰਵਾਰ ਨੂੰ ਨਿਊਯਾਰਕ ਸ਼ਹਿਰ ਦੇ ਹਡਸਨ ਨਦੀ ਵਿੱਚ ਇੱਕ ਸੈਲਾਨੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਤਿੰਨ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਸਪੇਨ ਤੋਂ ਇੱਕੋ ਪਰਿਵਾਰ ਦੇ ਪੰਜ ਮੈਂਬਰ ਅਤੇ ਪਾਇਲਟ ਸ਼ਾਮਲ ਸਨ। 

ਇਹ ਜਾਣਕਾਰੀ ਰਾਇਟਰਜ਼ ਅਤੇ ਏਐਫਪੀ ਵਰਗੀਆਂ ਅੰਤਰਰਾਸ਼ਟਰੀ ਖ਼ਬਰ ਏਜੰਸੀਆਂ ਨੇ ਦਿੱਤੀ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਦੁਖਦਾਈ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ, "ਹੁਣ ਤੱਕ ਸਾਰੇ ਛੇ ਪੀੜਤਾਂ ਨੂੰ ਨਦੀ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਬਦਕਿਸਮਤੀ ਨਾਲ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇਹ ਇੱਕ ਦਿਲ ਦਹਿਲਾ ਦੇਣ ਵਾਲਾ ਅਤੇ ਦੁਖਦਾਈ ਹਾਦਸਾ ਹੈ।"
ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ, ਹੈਲੀਕਾਪਟਰ ਵਿੱਚ ਸੀਮੇਂਸ ਸਪੇਨ ਦੇ ਪ੍ਰਧਾਨ ਅਤੇ ਸੀਈਓ ਅਗਸਟਿਨ ਐਸਕੋਬਾਰ, ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਸਵਾਰ ਸਨ।