ਦਿੱਲੀ ਦਾ ਮੌਸਮ ਖ਼ਰਾਬ, ਅੰਮ੍ਰਿਤਸਰ ਏਅਰਪੋਰਟ 'ਤੇ ਹੋਈ Bhuj ਤੋਂ ਚੱਲੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
- Repoter 11
- 12 Apr, 2025
ਦਿੱਲੀ ਦਾ ਮੌਸਮ ਖ਼ਰਾਬ, ਅੰਮ੍ਰਿਤਸਰ ਏਅਰਪੋਰਟ 'ਤੇ ਹੋਈ Bhuj ਤੋਂ ਚੱਲੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਚੰਡੀਗੜ੍ਹ
- ਦਿੱਲੀ ਦੇ ਵਿੱਚ ਅਚਾਨਕ ਖ਼ਰਾਬ ਹੋਏ ਮੌਸਮ ਦੇ ਕਾਰਨ Bhuj ਤੋਂ ਦਿੱਲੀ ਜਾ ਰਹੇ ਜਹਾਜ਼ AIC 814 ਦੀ ਐਮਰਜੈਂਸੀ ਲੈਂਡਿੰਗ ਅੰਮ੍ਰਿਤਸਰ ਏਅਰਪੋਰਟ ਤੇ ਕਰਨੀ ਪਈ। ਹਾਲਾਂਕਿ ਜਿਵੇਂ ਹੀ ਇਹ ਜਾਣਕਾਰੀ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਪਤਾ ਲੱਗੀ ਤਾਂ, ਉਨ੍ਹਾਂ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ।
ਜਾਣਕਾਰੀ ਦੇ ਅਨੁਸਾਰ ਜਹਾਜ਼ ਦੇ ਵਿੱਚ ਬਹੁ-ਗਿਣਤੀ ਯਾਤਰੀ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਨਾਲ ਸਬੰਧਤ ਸਨ। ਯਾਤਰੀਆਂ ਨੇ ਏਅਰਲਾਈਨ ਨੂੰ ਬੇਨਤੀ ਕੀਤੀ ਕਿ ਜੇਕਰ ਉਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ ਉੱਤੇ ਉਤਾਰਿਆ ਜਾਂਦਾ ਹੈ ਤਾਂ, ਕੁੱਝ ਵੀ ਗ਼ਲਤ ਨਹੀਂ ਹੋਵੇਗੀ, ਹਾਲਾਂਕਿ ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਸਾਨੁੰ ਕੋਈ ਸਮੱਸਿਆ ਨਹੀਂ ਹੈ, ਜੇਕਰ ਯਾਤਰੀ ਇੱਥੇ ਉੱਤਰਨਾ ਚਾਹੁੰਦੇ ਨੇ ਤਾਂ, ਅਸੀਂ ਸਵਾਗਤ ਕਰਦੇ ਹਾਂ, ਪਰ ਏਅਰਲਾਈਨ ਦਾ ਫ਼ੈਸਲਾ ਹੈ ਕਿ ਉਹ ਜਹਾਜ਼ ਨੂੰ ਦਿੱਲੀ ਹੀ ਲਿਜਾਣਗੇ ਅਤੇ ਊੱਥੇ ਹੀ ਸਾਰੇ ਯਾਤਰੀਆਂ ਨੂੰ ਉਤਾਰਿਆ ਜਾਵੇਗਾ।
ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਦਾ ਮੌਸਮ ਖ਼ਰਾਬ ਹੋਣ ਦੇ ਕਾਰਨ ਕੁੱਲ 6 ਫਲਾਈਟਾਂ ਡਿਵਾਰਟ ਹੋਈਆਂ ਹਨ, ਜਿਨ੍ਹਾਂ ਦੀ ਐਮਰਜੈਂਸੀ ਲੈਂਡਿੰਗ ਅੰਮ੍ਰਿਤਸਰ ਏਅਰਪੋਰਟ ਤੇ ਕਰਵਾਈ ਗਈ ਹੈ। ਇਨ੍ਹਾਂ 6 ਫਲਾਈਟਾਂ ਵਿੱਚੋਂ ਦੋ ਤਾਂ ਪਹਿਲਾਂ ਹੀ ਜਾ ਚੁੱਕੀਆਂ ਹਨ, ਜਦੋਂਕਿ ਬਾਕੀ ਰਹਿੰਦੀਆਂ ਚਾਰ ਫਲਾਈਟਾਂ ਨੂੰ ਵੀ ਤੋਰਨ ਦੀ ਗੱਲਬਾਤ ਜਾਰੀ ਹੈ। ਜਿਹੜੀਆਂ ਫਲਾਈਟਾਂ ਡਿਵਾਰਟ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਏਅਰ ਇੰਡੀਆ ਦੀ ਫਲਾਈਟ ਨੰਬਰ AI2718, Coimbatore- DEl AI2687, BOM-DEL AI2459, Cochin-DEL AI2983, Pune-DEL ਸ਼ਾਮਲ ਹਨ।
Source babushahi