ਭੀਮ ਰਾਓ ਅੰਬੇਦਕਰ ਕਲੱਬ ਅਤੇ ਯੁਵਕ ਸੇਵਾਵਾਂ ਕਲੱਬ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਮਨਾਇਆ ਗਿਆ ਜਨਮ ਦਿਵਸ
- Repoter 11
- 14 Apr, 2025
ਭੀਮ ਰਾਓ ਅੰਬੇਦਕਰ ਕਲੱਬ ਅਤੇ ਯੁਵਕ ਸੇਵਾਵਾਂ ਕਲੱਬ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਮਨਾਇਆ ਗਿਆ ਜਨਮ ਦਿਵਸ
ਬਰਨਾਲਾ
ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਗਹਿਲ ਵਿਖੇ ਭੀਮ ਰਾਓ ਅੰਬੇਦਕਰ ਕਲੱਬ ਅਤੇ ਯੁਵਕ ਸੇਵਾਵਾਂ ਕਲੱਬ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ। ਇਸ ਸਮੇਂ ਵਾਤਾਵਰਣ ਸੰਭਾਲ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ ਗਿਆ। ਬੱਚਿਆਂ ਨੂੰ ਪੜ੍ਹਨ ਵੱਲ ਉਤਸ਼ਾਹਿਤ ਕਰਨ ਲਈ ਪੰਜਵੀ,ਅੱਠਵੀਂ ਅਤੇ ਦਸਵੀਂ ਜਮਾਤ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਵਾਲੇ ਵਿਦਿਆਰਥੀਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਸਰਪੰਚ ਬਲਵੀਰ ਸਿੰਘ ਮਾਨ, ਮਾਸਟਰ ਰੂਪ ਸਿੰਘ, ਮਾਸਟਰ ਨਿਰਵੈਰ ਸਿੰਘ, ਹਰਬੰਸ ਕੌਰ ਲੈਕਚਰਾਰ, ਬੇਅੰਤ ਸਿੰਘ, ਜਗਦੇਵ ਸਿੰਘ ਬਿੱਟੂ ਆਦਿ ਵੱਖ-ਵੱਖ ਬੁਲਾਰਿਆਂ ਨੇ ਅੰਬੇਦਕਰ ਜੀ ਦੇ ਜੀਵਨ, ਸੰਘਰਸ਼, ਉਹਨਾਂ ਦੀ ਸਮਾਜ ਨੂੰ ਦੇਣ ਬਾਰੇ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਵੀ ਚਾਨਣਾ ਪਾਇਆ। ਕਲੱੱਬ ਵੱਲੋਂ ਬੂਟੇ ਵੀ ਵੰਡੇ ਗਏ। ਇਸ ਸਮੇੰ ਅੰਮ੍ਰਿਤਪਾਲ ਗੋਲਡੀ ਪੰਚ, ਜਗਰੂਪ ਸਿੰਘ ਰੂਪਾ ਪੰਚ,ਮਾਸਟਰ ਬੇਅੰਤ ਸਿੰਘ, ਰਾਮ ਸਿੰਘ, ਸਵਰਨ ਸਿੰਘ ਫੌਜੀ,ਬਹਾਦਰ ਸਿੰਘ ਫੌਜੀ , ਬਲਵੀਰ ਸਿੰਘ ਪ੍ਰਧਾਨ,ਮੇਜਰ ਸਿੰਘ, ਸੁਰਜੀਤ ਸਿੰਘ, ਵੱਡੀ ਗਿਣਤੀ ਚ ਨਗਰ ਨਿਵਾਸੀ, ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।