:

ਵਾਈ.ਐੱਸ. ਸਕੂਲ ਬਰਨਾਲਾ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਯੁਗਾਂਸ਼ੂ ਨੇ ਨਵਾਂ ਰਿਕਾਰਡ ਸਥਾਪਿਤ ਕਰਦੇ ਹੋਏ ਬਿਨ ਤਾਰਾਂ ਤੋਂ ਰਿਮੋਟ ਕੰਟਰੋਲ ਕਾਰ ਬਣਾਈ


ਵਾਈ.ਐੱਸ. ਸਕੂਲ ਬਰਨਾਲਾ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਯੁਗਾਂਸ਼ੂ ਨੇ ਨਵਾਂ ਰਿਕਾਰਡ ਸਥਾਪਿਤ ਕਰਦੇ ਹੋਏ ਬਿਨ ਤਾਰਾਂ ਤੋਂ ਰਿਮੋਟ ਕੰਟਰੋਲ ਕਾਰ ਬਣਾਈ
 
ਬਰਨਾਲਾ 

ਵਾਈ.ਐੱਸ. ਸਕੂਲ ਬਰਨਾਲਾ ਹਮੇਸ਼ਾ ਤੋਂ ਹੀ ਵਿਹਾਰਕ ਗਿਆਨ ਦੇਣ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਲਈ ਇੱਥੇ ਵਿਦਿਆਰਥੀਆਂ ਨੂੰ ਨਾ ਸਿਰਫ਼ ਕਿਤਾਬਾਂ ਤੋਂ  ਪੜ੍ਹਾਇਆ ਹੀ ਜਾਂਦਾ ਹੈ ਸਗੋਂ ਕਿਤਾਬਾਂ ਵਿੱਚ ਮੌਜੂਦ ਗਿਆਨ ਨੂੰ ਵਿਹਾਰਕ ਢੰਗ ਨਾਲ ਵਰਤਣਾ ਵੀ ਸਿਖਾਇਆ ਜਾਂਦਾ ਹੈ। ਇਸਦਾ ਨਤੀਜਾ ਹੈ ਕਿ ਸਕੂਲ ਵਿੱਚ ਪੜ੍ਹਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਯੁਗਾਂਸ਼ੂ  ਨੇ ਹਾਲ ਹੀ ਵਿੱਚ ਇੱਕ ਤਾਰਾਂ ਤੋਂ ਮੁਕਤ ਰਿਮੋਟ ਕੰਟਰੋਲ ਕਾਰ ਡਿਜ਼ਾਈਨ ਕਰਕੇ ਬਣਾਈ ਹੈ।
ਵਿਦਿਆਰਥੀ ਦੀ ਇਹ ਪ੍ਰਾਪਤੀ ਸਕੂਲ ਵਿੱਚ ਮੌਜੂਦ ਅਟਲ ਟਿੰਕਰਿੰਗ ਲੈਬ ਕਾਰਨ ਸੰਭਵ ਹੋਈ ਹੈ । ਜਿੱਥੇ ਵਿਦਿਆਰਥੀਆਂ ਨੂੰ ਹਰ ਰੋਜ਼ ਨਵੀਆਂ ਮਸ਼ੀਨਾਂ ਦੇ ਕੰਮ ਕਰਨ ਬਾਰੇ  ਅਤੇ ਉਨਾਂ ਨੂੰ ਤਿਆਰ ਕਰਨ ਬਾਰੇ ਜਾਣੂ ਕਰਵਾਇਆ ਜਾਂਦਾ ਹੈ । ਉਨ੍ਹਾਂ ਨੂੰ ਨਵੀਆਂ ਚੀਜ਼ਾਂ ਬਣਾਉਣ ਅਤੇ ਕਾਢ ਕੱਢਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਜਿਸ ਕਾਰਨ ਵਿਦਿਆਰਥੀਆਂ ਵਿੱਚ ਰਚਨਾਤਮਕਤਾ  ਵਿਕਸਤ ਹੁੰਦੀ ਹੈ ।ਉਹ ਆਪਣੀ ਕਲਪਨਾ ਨੂੰ ਸਾਕਾਰ ਕਰਨ ਦੇ ਯੋਗ ਹੁੰਦੇ ਹਨ। ਵਾਈ.ਐੱਸ. ਸਕੂਲ ਬਰਨਾਲਾ ਕਿਤਾਬੀ ਗਿਆਨ ਨੂੰ ਅਮਲ ਵਿੱਚ ਲਿਆ ਕੇ ਹਕੀਕਤ ਵਿੱਚ ਬਦਲਣ ਅਤੇ ਸਿੱਖਣ ਦੀ ਪਿਆਸ ਵਧਾਉਣ ਲਈ ਪ੍ਰਸ਼ੰਸਾ ਦਾ ਹੱਕਦਾਰ ਹੈ।