:

ਕੁੱਟਮਾਰ ਦੇ ਮਾਮਲੇ ਵਿੱਚ ਤਿੰਨ ਅਤੇ ਪੰਜ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ ਤਿੰਨ ਅਤੇ ਪੰਜ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ 

ਬਰਨਾਲਾ 3 ਅਕਤੂਬਰ 

ਕੁੱਟਮਾਰ ਦੇ ਮਾਮਲੇ ਵਿੱਚ ਤਿੰਨ ਅਤੇ ਪੰਜ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਜਸਪਾਲ ਸਿੰਘ ਨੇ ਬੇਅੰਤ ਸਿੰਘ ਵਾਸੀ ਭੱਠਲਾਂ ਦੇ ਬਿਆਨਾਂ ਤੇ ਪਵਨਪ੍ਰੀਤ , ਜਸਵਿੰਦਰ , ਸੋਨੀ ਵਾਸੀਆਂਨ ਭੱਠਲਾਂ ਅਤੇ ਪੰਜ ਨਾ ਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ 30 ਸਤੰਬਰ ਨੂੰ ਡੇਅਰੀ ਫਾਰਮ ਤੇ ਮੌਜੂਦ ਸੀ | ਉਸ ਸਮੇ ਡੇਅਰੀ ਫਾਰਮ ਦਾ ਗੇਟ ਖੜਕਿਆ | ਮੁਦਈ ਦੇ ਦੇਖਣ ਤੇ ਸੱਤ - ਅੱਠ ਵਿਅਕਤੀ ਬਾਹਰ ਖੜੇ ਸੀ | ਤੁਰੰਤ ਮੁਦਈ ਨੇ ਆਪਣੇ ਗੁਆਂਢੀ ਗੁਰਤੇਜ ਸਿੰਘ ਅਤੇ ਜ਼ੋਰਾ ਸਿੰਘ ਨੂੰ ਫੋਨ ਕਰਕੇ ਬੁਲਾਇਆ , ਉਪਰੰਤ ਦੋਸ਼ੀ ਗੇਟ ਤੋੜਨ ਲਗੇ , ਪਰੰਤੂ ਗੇਟ ਮਜਬੂਤ ਹੋਣ ਕਰਕੇ ਨਹੀਂ ਟੁਟਿਆ | ਗੁਰਤੇਜ ਸਿੰਘ ਦੋਸ਼ੀਆਂ ਨੂੰ ਰੋਕਣ  ਲੱਗਾ ਤਾ ਦੋਸੀਆ ਨੇ ਗਾਲੀ ਗਲੋਚ ਕੀਤੀ ਤੇ ਹੱਥੋਂ ਪਾਈ ਕੀਤੀ | ਪਿੰਡ ਦੇ ਵਿਅਕਤੀਆਂ ਦਾ ਇਕੱਠ ਹੋਣ ਕਰਕੇ ਦੋਸ਼ੀ ਧਮਕੀ ਦਿੰਦੇ ਹੋਏ ਭੱਜ ਗਏ | ਫਿਲਹਾਲ ਕਾਰਵਾਈ ਜਾਰੀ ਹੈ |