ਬਰਨਾਲਾ - ਪਹਿਲਾਂ ਨਾਬਾਲਿਗ ਕੁੜੀ ਦਾ ਰੇਪ ਕਰਕੇ ਬਣਾਈ ਵੀਡੀਓ , ਬਲੈਕਮੇਲ ਕਰਕੇ ਹੜੱਪ ਲਏ 6 ਲੱਖ ਰੁਪਏ
- Repoter 11
- 05 Oct, 2023 00:24
ਬਰਨਾਲਾ - ਪਹਿਲਾਂ ਨਾਬਾਲਿਗ ਕੁੜੀ ਦਾ ਰੇਪ ਕਰਕੇ ਬਣਾਈ ਵੀਡੀਓ , ਬਲੈਕਮੇਲ ਕਰਕੇ ਹੜੱਪ ਲਏ 6 ਲੱਖ ਰੁਪਏ
ਬਰਨਾਲਾ 5 ਅਕਤੂਬਰ
ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਕੇ 6 ਲੱਖ ਰੁਪਏ ਲੈਣ ਵਾਲੇ ਦੋ ਮੁਲਜ਼ਮਾਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਹ ਪਰਚਾ ਥਾਣਾ ਸਿਟੀ 2 ਵਿੱਚ ਦਰਜ ਕੀਤਾ ਗਿਆ ਹੈ। ਮਹਿਲਾ ਥਾਣੇਦਾਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲੀਸ ਨੇ ਨਾਬਾਲਗ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਜਸਕਰਨ ਅਤੇ ਰਘੁਵੀਰ ਦੋਵੇਂ ਵਾਸੀ ਬਰਨਾਲਾ ਖ਼ਿਲਾਫ਼ ਪੋਕਸੋ ਐਕਟ ਤਹਿਤ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਉਮਰ 16 ਸਾਲ ਸੀ। ਕਰੀਬ ਇੱਕ ਸਾਲ ਪਹਿਲਾਂ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਉਸ ਨੂੰ ਬਲੈਕਮੇਲ ਕਰਕੇ 6 ਲੱਖ ਰੁਪਏ ਲਏ ਅਤੇ ਮੂੰਹ ਖੋਲ੍ਹਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਜਿਸ ਕਾਰਨ ਉਹ ਡਰੀ ਹੋਈ ਸੀ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਮੁਲਜ਼ਮ ਜਸਕਰਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਲਦ ਹੀ ਦੂਜੇ ਦੋਸੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।