– ਬਰਨਾਲਾ– ਗੁਆਡੀ ਨੇ ਅੱਠ ਸਾਲਾਂ ਦੇ ਮਾਸੂਮ ਨਾਲ ਕੀਤੀ ਗੰਦੀ ਹਰਕਤ, ਮਾਮਲਾ ਪੁਲਿਸ ਕੋਲੇ ਪਹੁੰਚਿਆ
- Repoter 11
- 12 Jun, 2025 19:55
– ਬਰਨਾਲਾ– ਗੁਆਡੀ ਨੇ ਅੱਠ ਸਾਲਾਂ ਦੇ ਮਾਸੂਮ ਨਾਲ ਕੀਤੀ ਗੰਦੀ ਹਰਕਤ, ਮਾਮਲਾ ਪੁਲਿਸ ਕੋਲੇ ਪਹੁੰਚਿਆ
ਬਰਨਾਲਾ
ਅੱਠ ਸਾਲਾਂ ਦੇ ਮਸੂਮ ਬੱਚੇ ਨਾਲ ਉਸ ਦੇ ਇੱਕ ਗਵਾਂਢੀ ਮੁੰਡੇ ਨੇ ਗੰਦੀ ਹਰਕਤ ਕੀਤੀ ਹੈ।ਹੁਣ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਛਾਣਬੀਣ ਕਰ ਰਹੀ ਹੈ। ਘਟਨਾ ਹੰਡਿਆਇਆ ਦੀ ਹੈ।
ਥਾਣਾ ਹੰਡਿਆਇਆ ਦੇ ਇੰਚਾਰਜ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੇ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ ਮੁਲਜ਼ਮ ਗੁਰਸੇਵਕ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸਦੀ ਮਾਂ ਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਮਜ਼ਦੂਰੀ ਕਰਦੀ ਹੈ।
ਉਹ ਕੰਮ ਤੇ ਗਈ ਹੋਈ ਸੀ ਇਸ ਗੱਲ ਦਾ ਫਾਇਦਾ ਉਠਾ ਕੇ ਉਸਨੇ ਉਹਨਾਂ ਦੇ ਘਰ ਆ ਕੇ ਬੱਚੇ ਨਾਲ ਗਲਤ ਹਰਕਤ ਕੀਤੀ। ਇਸ ਤੋਂ ਬਾਅਦ, ਉਸਨੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਬੱਚੇ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੋਂ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਚੌਕੀ ਹੰਡੀਆ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।