:

ਨਸ਼ੇ ਦੀ ਹਾਲਤ ਵਿੱਚ ਗੰਦੇ ਨਾਲੇ ਵਿੱਚ ਡਿੱਗੇ ਵਿਅਕਤੀ ਦੀ ਮੌਤ


ਨਸ਼ੇ ਦੀ ਹਾਲਤ ਵਿੱਚ ਗੰਦੇ ਨਾਲੇ ਵਿੱਚ ਡਿੱਗੇ ਵਿਅਕਤੀ ਦੀ ਮੌਤ

 ਲੁਧਿਆਣਾ

 ਲੁਧਿਆਣਾ ਦੇ ਗੰਦੇ ਨਾਲੇ ਵਿੱਚ ਨਸ਼ੇ ਦੀ ਹਾਲਤ ਵਿੱਚ ਡਿੱਗਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਪਹਿਚਾਣ 35 ਸਾਲਾਂ ਦੇ ਰਾਮ ਕ੍ਰਿਸ਼ਨ ਦੇ ਤੌਰ ਤੇ ਹੋਈ। ਉਹ ਸਕਰੈਪ ਦੇ ਡੀਲਰ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਨੇ ਓਮਬਤੀ ਨੇ ਦੱਸਿਆ ਕਿ ਰਾਤ ਨੂੰ ਘਰ ਉਸਦੀ ਕੁਝ ਸ਼ਰਾਬ ਪੀਤੀ ਹੋਈ ਸੀ। ਲਾਈਟ ਜਾਣ ਕਰਕੇ ਉਹ ਘਰ ਦੇ ਬਾਹਰ ਨਿਕਲ ਗਿਆ ਅਤੇ ਨਾਲੇ ਦੇ ਕੋਲ ਉੱਪਰ ਬੈਠ ਗਿਆ। ਜਿਸ ਤੋਂ ਬਾਅਦ ਉਸਦੇ ਨਾਲੇ ਦੇ ਵਿੱਚ ਡਿੱਗਣ ਨਾਲ ਉਸਦੀ ਮੌਤ ਹੋ ਗਈ। ਇਸ ਮੌਕੇ ਤੇ ਉਸਦੇ ਬੱਚੇ ਕੋਲ ਮੌਜੂਦ ਸਨ। ਉਹਨਾਂ ਨੇ ਆ ਕੇ ਘਰ ਦੱਸਿਆ ਕਿ ਉਹਨਾਂ ਦੇ ਪਿਤਾ ਨਾਲੇ ਵਿੱਚ ਡਿੱਗ ਪਏ ਹਨ। ਉਸ ਦੀ ਲਾਸ਼ ਅੱਜ ਬਰਾਮਦ ਹੋ ਗਈ ਆ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।