:

ਔਮਾਨ ਤੋਂ ਵਾਪਸ ਆਈ ਕੁੜੀ ਨੇ ਕੀਤੇ ਸਨਸਨੀਖੇਜ ਖੁਲਾਸੇ, ਕੁੜੀਆਂ ਕਿਵੇਂ ਕੱਟ ਰਹੀਆਂ ਨੇ ਨਰਕ


ਔਮਾਨ ਤੋਂ ਵਾਪਸ ਆਈ ਕੁੜੀ ਨੇ ਕੀਤੇ  ਸਨਸਨੀਖੇਜ ਖੁਲਾਸੇ, ਕੁੜੀਆਂ ਕਿਵੇਂ ਕੱਟ ਰਹੀਆਂ ਨੇ ਨਰਕ 

 ਜਲੰਧਰ

 ਜਲੰਧਰ ਦੀ ਇੱਕ ਕੁੜੀ ਪੈਸੇ ਕਮਾਉਣ ਦੀ ਤਾਂਗ ਵਿੱਚ ਵਿਦੇਸ਼ ਗਈ ਸੀ। ਉਸਦੀ ਭਾਬੀ ਨੇ ਉਸ ਨਾਲ ਧੋਖਾ ਕੀਤਾ। ਇਕ ਏਜੈਂਟ ਦੇ ਹੱਥੋਂ ਇਮਾਨ ਦੇਸ਼ ਵਿੱਚ ਔਮਾਨ ਦੇ ਵਿੱਚ ਉਸ ਨੂੰ 4 ਲੱਖ ਰੁਪਏ ਦਾ ਵੇਚ ਦਿੱਤਾ। ਕੁੜੀ ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਦੀ ਮਦਦ ਦੇ ਨਾਲ ਦੇਸ਼ ਵਾਪਸ ਪਹੁੰਚੀ। ਉਸ ਨੇ ਦੱਸਿਆ ਕਿ ਔਮਾਨ ਦੇਸ਼ ਵਿੱਚ ਉਸ ਨਾਲ ਬਹੁਤ ਸਰੀਰਕ ਤੌਰ ਤੇ ਸ਼ੋਸ਼ਣ ਹੋਇਆ ਹੈ। ਉਸਦੇ ਮਾਰ ਕੁੱਟ ਹੋਈ। ਉਸਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। 24 ਘੰਟੇ ਉਸ ਤੋਂ ਕੰਮ ਕਰਵਾਇਆ ਜਾਂਦਾ ਸੀ। ਉੱਤਰ ਪ੍ਰਦੇਸ਼ ਬਿਹਾਰ ਪੰਜਾਬ ਅਤੇ ਹੋਰ ਸੂਬਿਆਂ ਦੀਆਂ ਕੁੜੀਆਂ ਇਸ ਤਰ੍ਹਾਂ ਦੀ ਜ਼ਿੰਦਗੀ ਉਥੇ ਜਾ ਰਹੀਆਂ ਹਨ। ਉਸਦੇ ਪਤੀ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਉਸਦੀ ਦੇਸ਼ ਵਿੱਚ ਵਾਪਸੀ ਸੰਭਵ ਹੋ ਸਕੀ। ਦੱਸ ਦਈਏ ਕਿ ਅਜਿਹੇ ਬਹੁਤ ਸਾਰੇ ਏਜੰਟ ਬਾਹਰਲੇ ਮੁਲਕਾਂ ਵਿੱਚ ਮਾਨਵਤਾ ਤਸਕਰੀ ਦਾ ਧੰਦਾ ਕਰਦੇ ਹਨ।