ਆਸ਼ਕ ਨਾਲ ਵੀਡੀਓ ਬਣਾ ਕੇ ਪਤੀ ਨੂੰ ਭੇਜੀ, ਪਤੀ ਨੇ ਕਰ ਲਈ ਆਤਮ ਹੱਤਿਆ
- Repoter 11
- 23 Jun, 2025 15:14
ਆਸ਼ਕ ਨਾਲ ਵੀਡੀਓ ਬਣਾ ਕੇ ਪਤੀ ਨੂੰ ਭੇਜੀ, ਪਤੀ ਨੇ ਕਰ ਲਈ ਆਤਮ ਹੱਤਿਆ
ਚੰਡੀਗੜ੍ਹ
ਹਰਿਆਣਾ ਦੇ ਜਿਲਾ ਹਿਸਾਰ ਦੇ ਵਿੱਚ ਮਗਨ ਉਰਫ ਅਜੇ ਨਾਮ ਦੇ ਇੱਕ ਲੜਕੇ ਨੇ ਸੂਸਾਈਡ ਕਰ ਲਈ। ਸੂਸਾਈਡ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਸਾਂਝੀ ਕੀਤੀ ਉਸ ਵਿੱਚ ਉਸਨੇ ਕਿਹਾ ਕਿ ਮੇਰੀ ਪਤਨੀ ਆਪਣੇ ਇੱਕ ਪੁਲਿਸ ਇੰਸਪੈਕਟਰ ਆਸ਼ਿਕ ਦੇ ਨਾਲ ਰਹਿੰਦੀ ਹੈ ਉਸਨੇ ਆਪਣੀ ਵੀਡੀਓ ਬਣਾ ਕੇ ਮੈਨੂੰ ਭੇਜੀ ਹੈ। ਜਿਸ ਵਿੱਚ ਉਹ ਅਸ਼ਲੀਲ ਹਰਕਤਾਂ ਕਰ ਰਹੀ ਹੈ। ਇਸ ਤੋਂ ਦੁਖੀ ਹੋ ਕੇ ਉਹ ਆਤਮ ਹੱਤਿਆ ਕਰ ਰਿਹਾ ਹੈ। ਉਸਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦਿਵਿਆ ਦਾ ਪਹਿਲਾਂ ਵੀ ਵਿਆਹ ਹੋਇਆ ਸੀ। ਇਹ ਗੱਲ ਉਸਨੇ ਉਸ ਤੋਂ ਛੁਪਾ ਕੇ ਰੱਖੀ ਅਤੇ ਹੁਣ ਫੇਰ ਉਹ ਉਸ ਨੂੰ ਆਪਣੇ ਆਸ਼ਕ ਨਾਲ ਮਿਲ ਕੇ ਤੰਗ ਪਰੇਸ਼ਾਨ ਕਰ ਰਹੀ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।