:

ਬਰਨਾਲਾ ਦੇ ਭੈਣੀ ਜੱਸਾ ਦੇ ਨੌਜਵਾਨ ਦੀ ਕਨੇਡਾ ਵਿੱਚ ਹੋਈ ਮੌਤ, ਸਟਡੀ ਵੀਜੇ ਤੇ ਗਿਆ ਸੀ ਵਿਦੇਸ਼


ਬਰਨਾਲਾ ਦੇ ਭੈਣੀ ਜੱਸਾ ਦੇ ਨੌਜਵਾਨ ਦੀ ਕਨੇਡਾ ਵਿੱਚ ਹੋਈ ਮੌਤ, ਸਟਡੀ ਵੀਜੇ ਤੇ ਗਿਆ ਸੀ ਵਿਦੇਸ਼ 

ਬਰਨਾਲਾ 

ਬਰਨਾਲਾ ਦੇ ਪਿੰਡ ਭੈਣੀ ਜੱਸਾ ਦੇ ਨੌਜਵਾਨ ਦੀ ਸਟਡੀ ਵੀਜੇ ਤੇ ਗਏ ਕੈਨੇਡਾ ਵਿੱਚ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਾਈ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਜਸ਼ਨਪ੍ਰੀਤ ਸਿੰਘ ਦੀ ਕੈਨੇਡਾ ਵਿੱਚ ਮੌਤ ਹੋ ਗਈ। ਜਸ਼ਨਪ੍ਰੀਤ ਸਿੰਘ ਸਟਡੀ ਵੀਜ਼ਾ ਤੇ ਇੱਕ ਕੈਨੇਡਾ ਪਹੁੰਚਿਆ ਸੀ ਅਤੇ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ। ਪਰ ਹਾਲਤ ਕਦੋਂ ਬਦਲ ਗਏ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ। ਜਸਨਪ੍ਰੀਤ ਤੇ ਮਾਪਿਆਂ ਨੇ ਭਾਈਚਾਰੇ ਨੂੰ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ।