Breaking- ਅਮਰੀਕਾ ਦੀ ਐਫਬੀਆਈ ਵੱਲੋਂ ਫੜਿਆ ਗਿਆ ਅੱਤਵਾਦੀ ਹੈਪੀ ਪਾਸ਼ੀਆ ਲਿਆਂਦਾ ਜਾਵੇਗਾ ਭਾਰਤ
- Repoter 11
- 07 Jul, 2025 10:54
Breaking- ਅਮਰੀਕਾ ਦੀ ਐਫਬੀਆਈ ਵੱਲੋਂ ਫੜਿਆ ਗਿਆ ਅੱਤਵਾਦੀ ਹੈਪੀ ਪਾਸ਼ੀਆ ਲਿਆਂਦਾ ਜਾਵੇਗਾ ਭਾਰਤ
ਚੰਡੀਗੜ੍ਹ
ਭਾਰਤ ਦੀਆਂ ਸੁਰੱਖਿਆ ਏਜੰਸੀਆਂ ਵਾਸਤੇ ਇੱਕ ਵੱਡੀ ਕਾਮਯਾਬੀ ਵਾਲੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਹੋਏ ਬੰਬ ਧਮਾਕਿਆਂ ਦਾ ਦੋਸ਼ੀ ਅੱਤਵਾਦੀ ਹੈਪੀ ਪਾਸ਼ੀਆਂ ਨੂੰ ਭਾਰਤ ਲਿਆਂਦਾ ਜਾਵੇਗਾ। ਅਮਰੀਕਾ ਦੀ ਐਫਬੀਆਈ ਵੱਲੋਂ 17 ਅਪ੍ਰੈਲ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੁਰੱਖਿਆ ਏਜੰਸੀਆਂ ਦੇ ਅਨੁਸਾਰ ਉਹ ਗਲਤ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ। ਫਿਲਹਾਲ ਉਹ ਅਮਰੀਕਾ ਦੀ ਪਕੜ ਵਿੱਚ ਹੈ। ਹੁਣ ਖਬਰ ਆ ਰਹੀ ਹੈ ਕਿ ਉਸ ਨੂੰ ਭਾਰਤ ਲਿਆਂਦਾ ਜਾਵੇਗਾ ਫਿਲਹਾਲ ਇਸ ਦੀ ਤਾਰੀਕ ਤੈਅ ਨਹੀਂ ਹੋਈ ਹੈ। ਇਸ ਤੋਂ ਪੁੱਛਗਿੱਛ ਦੇ ਨਾਲ ਹੋਰ ਕਈ ਮੋਡਿਊਲ ਟੁੱਟਣ ਦੀ ਸੰਭਾਵਨਾ ਹੈ। ਜੋ ਅਲੱਗ ਅਲੱਗ ਤਰੀਕੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।