:

ਸ਼੍ਰੀ ਦਰਬਾਰ ਸਾਹਿਬ ਵਿੱਚ ਕਿਉਂ ਮਾਸੂਮ ਬੱਚੇ ਨੂੰ ਛੱਡ ਗਏ


ਸ਼੍ਰੀ ਦਰਬਾਰ ਸਾਹਿਬ ਵਿੱਚ ਕਿਉਂ ਮਾਸੂਮ ਬੱਚੇ ਨੂੰ ਛੱਡ ਗਏ 

ਅੰਮ੍ਰਿਤਸਰ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਇੱਕ ਮਾਸੂਮ ਬੱਚੇ ਨੂੰ ਇੱਕ ਪਰਿਵਾਰ ਛੱਡ ਕੇ ਚਲਿਆ ਗਿਆ। ਸੀਸੀਟੀਵੀ ਵਿੱਚ ਪਹਿਲਾਂ ਬੱਚਾ ਆਪਣੇ ਪਰਿਵਾਰ ਨਾਲ ਦਿਖਾਈ ਦੇ ਰਿਹਾ ਹੈ ਅਤੇ ਬਾਅਦ ਵਿੱਚ ਪਰਿਵਾਰ ਇਕੱਲਿਆਂ ਹੀ ਬਾਹਰ ਨਿਕਲ ਗਿਆ ਤੇ ਉਸਨੂੰ ਭਾਲਣ ਦੀ ਕੋਸ਼ਿਸ਼ ਨਹੀਂ ਕੀਤੀ‌ ਜਦੋਂ ਬੱਚਾ ਭਟਕਦਾ ਹੋਇਆ ਇਧਰ ਉਧਰ ਫਿਰ ਰਿਹਾ ਸੀ ਤਾਂ ਉੱਥੇ ਸੇਵਾਦਾਰਾਂ ਦੀ ਨਜ਼ਰ ਉਸ ਤੇ ਪਈ ਤੇ ਉਸ ਨੂੰ ਤੁਰੰਤ ਪੁੱਛਗਿੱਛ ਕੀਤੀ। ਬੱਚਾ ਮਾਸੂਮ ਹੈ ਇਸ ਲਈ ਕੁਝ ਦੱਸ ਨਹੀਂ ਸਕਦਾ‌। ਉਸਦੀ ਉਮਰ ਕਰੀਬ ਅੱਠ ਸਾਲ ਦੱਸੀ ਜਾ ਰਹੀ ਹੈ। ਸੀਸੀਟੀਵੀ ਵਿੱਚ ਚੈੱਕ ਕਰਨ ਤੋਂ ਬਾਅਦ ਸਾਰੀ ਘਟਨਾ ਦਾ ਖੁਲਾਸਾ ਹੋਇਆ। ਫਿਲਹਾਲ ਉਸਨੂੰ ਪਿੰਗਲਵਾੜੇ ਸੰਸਥਾ ਨੂੰ ਸੌਂਪ ਦਿੱਤਾ ਹੈ। ਅਤੇ ਇਸ ਗੱਲ ਦੀ ਜਾਂਚ ਸ਼ੁਰੂ ਹੋ ਗਈ ਹੈ ਕਿ ਆਖਰ ਉਹ ਪਰਿਵਾਰ ਬੱਚੇ ਨੂੰ ਕਿਉਂ ਛੱਡ ਕੇ ਗਿਆ ਅਤੇ ਉਸ ਦਾ ਇਸ ਬੱਚੇ ਨਾਲ ਕੀ ਰਿਸ਼ਤਾ ਸੀ।