:

ਆਸਟਰੇਲੀਆ ਜਾਣ ਲਈ ਏਅਰਪੋਰਟ ਆਈ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਨਾਲ ਕੀ ਹੋਇਆ, ਪੜੋ


ਆਸਟਰੇਲੀਆ ਜਾਣ ਲਈ ਏਅਰਪੋਰਟ ਆਈ  ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਨਾਲ ਕੀ ਹੋਇਆ, ਪੜੋ

ਅੰਮ੍ਰਿਤਸਰ 

ਅੰਮ੍ਰਿਤਸਰ ਦੇ ਏਅਰਪੋਰਟ ਤੇ ਆਸਟਰੇਲੀਆ ਜਾਣ ਲਈ ਪਹੁੰਚੀ ਜੱਗੂ ਭਗਵਾਨਪੁਰੀਆ ਦੀ ਭਾਬੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਇੱਕ 307 ਦੇ ਮਾਮਲੇ ਵਿੱਚ ਪੁਲਿਸ ਨੂੰ ਉਸ ਦੀ ਤਲਾਸ਼ ਸੀ। ਉਸ ਦੀ ਪਹਿਚਾਨ ਲਵਜੀਤ ਕੌਰ ਦੇ ਤੌਰ ਤੇ ਹੋਈ ਹੈ। ਉਸ ਦੇ ਖਿਲਾਫ ਲੁੱਕ ਆਊਟ ਨੋਟਸ ਜਾਰੀ ਕੀਤਾ ਹੋਇਆ ਸੀ। ਕੁਝ ਦਿਨ ਪਹਿਲਾਂ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਗੋਲੀਆਂ ਲੱਗਣ ਨਾਲ ਦੇਹਾਂਤ ਹੋ ਗਿਆ ਸੀ। ਉਸ ਦੇ ਸੰਬੰਧ ਵਿੱਚ ਪਿਛਲੇ ਦਿਨੀ ਉਹ ਵਿਦੇਸ਼ ਤੋਂ ਵਾਪਸ ਆਈ ਸੀ। ਵਾਪਸ ਜਾਣ ਲੱਗਿਆਂ ਉਸ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ।

ਦੱਸ ਦਈਏ ਕਿ ਗੈਂਗਸਟਰਾਂ ਦੀ ਦੁਨੀਆਂ ਦੇ ਵਿੱਚ ਜੱਗੂ ਭਗਵਾਨਪੁਰੀਆ ਇੱਕ ਵੱਡਾ ਨਾਮ ਹੈ। ਫਿਲਹਾਲ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਦਵਿੰਦਰ ਬੰਬੀਹਾ ਗਰੁੱਪ ਨਾਲ ਉਸ ਦੀ ਪਿਛਲੇ ਲੰਬੇ ਸਮੇਂ ਤੋਂ ਦੁਸ਼ਮਣੀ ਹੈ। ਇਸੇ ਦੁਸ਼ਮਣੀ ਦੇ ਚਲਦਿਆਂ ਦਵਿੰਦਰ ਬੰਬੀਹਾ ਗਰੁੱਪ ਨੇ ਉਸਦੇ ਇੱਕ ਬੰਦੇ ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਤਾ ਦੀ ਵੀ ਮੌਤ ਹੋ ਗਈ ਸੀ।