ਹੈਦਰਾਬਾਦ ਤੋਂ ਚੰਡੀਗੜ੍ਹ ਆਈ ਫਲਾਈਟ ਵਿੱਚ ਮਿਲੀ ਜਹਾਜ ਨੂੰ ਉਡਾਉਣ ਦੀ ਧਮਕੀ
- Repoter 11
- 08 Jul, 2025 10:07
ਹੈਦਰਾਬਾਦ ਤੋਂ ਚੰਡੀਗੜ੍ਹ ਆਈ ਫਲਾਈਟ ਵਿੱਚ ਮਿਲੀ ਜਹਾਜ ਨੂੰ ਉਡਾਉਣ ਦੀ ਧਮਕੀ
ਚੰਡੀਗੜ੍ਹ
ਹੈਦਰਾਬਾਦ ਤੋਂ ਚੰਡੀਗੜ੍ਹ ਆਈ ਇੱਕ ਇੰਡਕੋ ਕੰਪਨੀ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੇ ਹੜਕੰਪ ਮਚਾ ਦਿੱਤਾ। ਦੱਸ ਦਈਏ ਕਿ ਇਹ ਫਲੈਟ ਕਰੀਬ 228 ਯਾਤਰੀਆਂ ਨੂੰ ਲੈ ਕੇ ਚੰਡੀਗੜ੍ਹ ਆਈ ਸੀ। ਸਾਰੇ ਯਾਤਰੀ ਉੱਤਰ ਚੁੱਕੇ ਸਨ ਇਸ ਤੋਂ ਬਾਅਦ ਜਹਾਜ ਦੀ ਸਫਾਈ ਦੌਰਾਨ ਇਸ ਲਈ ਟੋਇਲਟ ਚੋਂ ਇੱਕ ਪਰਚੀ ਮਿਲੀ। ਜੋ ਅੰਗਰੇਜ਼ੀ ਵਿੱਚ ਲਿਖੀ ਹੋਈ ਸੀ। ਇਸ ਵਿੱਚ ਲਿਖਿਆ ਸੀ ਕਿ ਜਹਾਜ ਵਿੱਚ ਬੰਬ ਹੈ ਇਸ ਨੂੰ ਉੜਾ ਦਿੱਤਾ ਜਾਵੇਗਾ। ਸਿਕਿਉਰਟੀ ਏਜੰਸੀਆਂ ਜਹਾਜ਼ ਵਿੱਚ ਸਫਰ ਕਰਨ ਵਾਲੇ ਸਾਰੇ ਯਾਤਰੀਆਂ ਦਾ ਰਿਕਾਰਡ ਚੈੱਕ ਕਰ ਰਹੀਆਂ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਪਰਚਾ ਵੀ ਦਰਜ ਕਰ ਲਿਆ ਹੈ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਜਹਾਜ ਦੇ ਅੰਦਰ ਲੱਗੇ ਕੈਮਰੇ ਅਤੇ ਯਾਤਰੀਆਂ ਦੇ ਰਿਕਾਰਡ ਨੂੰ ਜਾਣ ਕੇ ਇਸ ਤੋਂ ਬਾਅਦ ਇਹ ਪਤਾ ਲਗਾਇਆ ਜਾ ਸਕੇਗਾ ਕਿ ਆਖਰ ਇਹ ਕੰਮ ਨੂੰ ਅੰਜਾਮ ਦਿੱਤਾ ਕਿਸ ਨੇ ਹੈ।