:

ਪੁਲਿਸ ਥਾਣੇ ਦੀ ਉੱਪਰਲੀ ਮੰਜ਼ਿਲ ਤੇ ਮਿਲੀ ਕਬੱਡੀ ਖਿਡਾਰੀ ਦੀ ਲਾਸ਼


ਪੁਲਿਸ ਥਾਣੇ ਦੀ ਉੱਪਰਲੀ ਮੰਜ਼ਿਲ ਤੇ ਮਿਲੀ ਕਬੱਡੀ ਖਿਡਾਰੀ ਦੀ ਲਾਸ਼ 

ਜਲੰਧਰ 

ਪੁਲਿਸ ਸਟੇਸ਼ਨ ਦੀ ਉੱਪਰਲੀ ਮੰਜ਼ਿਲ ਤੇ ਇੱਕ ਕਬੱਡੀ ਖਿਡਾਰੀ ਦੀ ਲਾਸ਼ ਮਿਲੀ ਹੈ। ਇਹ ਮਾਮਲਾ ਜਿਲਾ ਜਲੰਧਰ ਤੇ ਪੁਲਿਸ ਠਾਣਾ ਸ਼ਾਹਕੋਟ ਦਾ ਹੈ। ਕਬੱਡੀ ਖਿਲਾੜੀ ਅਕਸਰ ਇਥੇ ਆਉਂਦਾ ਜਾਂਦਾ ਸੀ ਅਤੇ ਚਾਹ ਪਾਣੀ ਫੜਾਉਣ ਦਾ ਕੰਮ ਕਰਦਾ ਸੀ। ਮੌਕੇ ਤੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅਨੁਸਾਰ ਲਾਸ਼ ਉੱਪਰਲੀ ਮੰਜ਼ਿਲ ਤੇ ਪਈ ਸੀ ਜਦੋਂ ਬਦਬੂ ਆਉਣ ਲੱਗੀ ਤਦ ਇਸ ਗੱਲ ਦਾ ਪਤਾ ਲੱਗਿਆ। ਮ੍ਰਿਤਕ ਦੀ ਪਹਿਚਾਣ ਗੁਰਭੇਜ ਸਿੰਘ ਉਰਫ ਭੇਜਾ ਦੇ ਤੌਰ ਤੇ ਹੋਈ ਹੈ ਜੋ ਕਿ ਚੰਗਾ ਕਬੱਡੀ ਖਿਡਾਰੀ ਰਹਿ ਚੁੱਕਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਇਹ ਲਾਪਤਾ ਸੀ। ਜਦੋਂ ਥਾਣੇ ਵਿੱਚ ਲਾਸ਼ ਦੀ ਮੁਸਕ ਆਉਣ ਲੱਗੀ ਬਦਬੂ ਆਉਣ ਲੱਗੀ ਤਾਂ ਇਸ ਗੱਲ ਦਾ ਪਤਾ ਲੱਗ ਗਿਆ ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਰ ਮੌਤ ਹੋਈ ਕਿਵੇਂ ਹੈ। ਕੁਝ ਅਧਿਕਾਰੀਆਂ ਦੇ ਅਨੁਸਾਰ ਕਿਸੇ ਜਹਰੀਲੀ ਚੀਜ਼ ਦੇ ਕੱਟਣ ਨਾਲ ਇਹ ਮੌਤ ਹੋ ਸਕਦੀ ਹੈ।