:

ਐਸਵਾਈਐਲ ਨਹਿਰ ਨੂੰ ਲੈ ਕੇ ਅੱਜ ਆਈ ਇਕ ਵਿਸ਼ੇਸ਼ ਅਪਡੇਟ


ਐਸਵਾਈਐਲ ਨਹਿਰ ਨੂੰ ਲੈ ਕੇ ਅੱਜ ਆਈ ਇਕ ਵਿਸ਼ੇਸ਼ ਅਪਡੇਟ

ਚੰਡੀਗੜ੍ਹ 

ਐਸਵਾਈਐਲ ਨਹਿਰ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਦੀ ਅਗਵਾਈ ਵਿੱਚ ਪੰਜਾਬ ਅਤੇ ਹਰਿਆਣਾ ਦੀ ਮੀਟਿੰਗ ਅੱਜ ਹੋਣੀ ਹੈ‌। ਇਹ ਮੀਟਿੰਗ ਵਿਸ਼ੇਸ਼ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਸਤਲੁਜ ਜਮੁਨਾ ਲਿੰਕ ਨਹਿਰ ਦੀ ਉਸਾਰੀ 1983 ਵਿੱਚ ਸ਼ੁਰੂ ਹੋਈ ਸੀ। ਇਸ ਦਾ 92 ਕਿਲੋਮੀਟਰ ਲੰਬਾ ਨਹਿਰ ਹਰਿਆਣੇ ਵਿੱਚ ਬਣ ਚੁੱਕੀ ਹੈ ਜਦਕਿ 122 ਕਿਲੋਮੀਟਰ ਲੰਬੀ ਨਹਿਰ ਦਾ ਹਿੱਸਾ ਜੋ ਕਿ ਪੰਜਾਬ ਵਿੱਚ ਹੈ ਉਹ ਬਣਨਾ ਹਜੇ ਬਾਕੀ ਹੈ।ਪੰਜਾਬ ਲਗਾਤਾਰ ਇਸ ਨਹਿਰ ਦਾ ਵਿਰੋਧ ਕਰ ਰਿਹਾ ਹੈ। ਕੇਂਦਰੀ ਮੰਤਰੀ ਸੀਆਰ ਪਾਟਿਲ ਦੀ ਅਗਵਾਈ ਵਿੱਚ ਪਹਿਲੀ ਵਾਰ ਇਹ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਬਹੁਤ ਗਰਮਾ ਗਰਮੀ ਹੋਣ ਦੇ ਅਸਾਰ ਹਨ। ਪੰਜਾਬ ਦੇ ਮੁੱਖ ਮੰਤਰੀ ਇਸ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ। ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ।