:

ਬੋਰੀ ਵਿੱਚ ਬੰਨੀ ਹੋਈ ਕੁੜੀ ਦੀ ਲਾਸ਼ ਸਿੱਟ ਕੇ ਮੋਟਰਸਾਈਕਲ ਸਵਾਰ ਹੋਏ ਫਰਾਰ, ਪੁਲਿਸ ਪ੍ਰਸ਼ਾਸਨ ਮਾਮਲੇ ਦੀ ਜਾਂਚ ਵਿੱਚ ਜੁਟਿਆ


ਬੋਰੀ ਵਿੱਚ ਬੰਨੀ ਹੋਈ ਕੁੜੀ ਦੀ ਲਾਸ਼ ਸਿੱਟ ਕੇ ਮੋਟਰਸਾਈਕਲ ਸਵਾਰ ਹੋਏ ਫਰਾਰ, ਪੁਲਿਸ ਪ੍ਰਸ਼ਾਸਨ ਮਾਮਲੇ ਦੀ ਜਾਂਚ ਵਿੱਚ ਜੁਟਿਆ 

ਲੁਧਿਆਣਾ 

ਲੁਧਿਆਣਾ ਦੇ ਵਿੱਚ ਇੱਕ ਸੰਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਤੇ ਸਵਾਰ ਨੌਜਵਾਨ ਇੱਕ ਕੁੜੀ ਦੀ ਬੋਰੀ ਵਿੱਚ ਬੰਨੀ ਹੋਈ ਲਾਸ਼ ਸਿੱਟ ਕੇ ਫਰਾਰ ਹੋ ਗਏ। ਬੋਰੀ ਵਿੱਚ ਬੰਨੀ ਹੋਈ ਲਾਸ਼ ਜਦੋਂ ਉਹ ਸਿੱਟ ਰਹੇ ਸਨ ਤਾਂ ਕੋਲੇ ਰੇਹੜੀ ਵਾਲੇ ਨੇ ਪੁੱਛਿਆ ਕਿ ਕੀ ਹੈ ਉਹਨਾਂ ਨੇ ਕਿਹਾ ਕਿ ਅੰਬ ਨੇ ਖਰਾਬ ਹੋ ਗਏ ਸੀ। ਇਹਨਾਂ ਨੂੰ ਸਿੱਟਣ ਆਇਆ‌। ਸਿੱਟ ਕੇ ਜਦੋਂ ਚਲੇ ਗਏ ਤਾਂ ਰੇਹੜੀ ਵਾਲੇ ਨੇ ਚੈੱਕ ਕੀਤਾ ਉਸ ਵਿੱਚ ਕੁੜੀ ਦੀ ਲਾਸ਼ ਸੀ। ਆਰਤੀ ਚੌਂਕ ਕੋਲ ਖੜੀ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨੇ ਸਾਰੇ ਪ੍ਰਸ਼ਾਸਨ ਦੇ ਵਿੱਚ ਹੜਕੰਪ ਮਚਾ ਦਿੱਤਾ ਹੈ। 

ਅਪਡੇਟ ਜਲਦੀ