:

ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਿਆਂ ਨੂੰ ਫੜਨ ਲਈ ਪੰਜਾਬ ਆਏ ਉੜੀਸਾ ਦੀ ਪੁਲਿਸ


ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਿਆਂ ਨੂੰ ਫੜਨ ਲਈ ਪੰਜਾਬ ਆਏ ਉੜੀਸਾ ਦੀ ਪੁਲਿਸ

 ਚੰਡੀਗੜ੍ਹ

 ਲੋਕਾਂ ਨੂੰ ਫੋਨ ਕਰਕੇ ਉਹਨਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋਸ਼ੀ ਅੰਮ੍ਰਿਤ ਪਾਲ ਵਾਸੀ ਸੰਗਰੂਰ ਅਤੇ ਪ੍ਰਦੀਪ ਵਾਸੀ ਲੁਧਿਆਣਾ ਨੂੰ ਫੜਨ ਲਈ ਉੜੀਸਾ ਦੀ ਪੁਲਿਸ ਪਹੁੰਚੀ। ਦੋਨਾਂ ਨੂੰ ਉਹਨਾਂ ਨੇ ਗਿਰਫਤਾਰ ਕਰ ਲਿਆ। ਉਹਨਾਂ ਦੇ ਦੋਸ਼ ਹੈ ਕਿ ਉੜੀਸਾ ਦੇ ਲੋਕਾਂ ਨੂੰ ਫੋਨ ਕਾਲ ਕਰਕੇ ਉਹਨਾਂ ਨੇ ਆਪਣੇ ਜਾਲ ਵਿੱਚ ਫਸਾ ਕੇ ਕਰੀਬ 7 ਕਰੋੜ ਰੁਪਏ ਆਪਣੇ ਖਾਤਿਆਂ ਵਿੱਚ ਪਵਾ ਲਏ। ਉਹਨਾਂ ਨੇ ਠੱਗੀ ਮਾਰ ਕੇ ਇਹ ਰਕਮ ਇਕੱਠੀ ਕੀਤੀ ਹੈ। ਇਹਨਾਂ ਦੋਨੇ ਪੁਲਿਸ ਨੇ ਕਾਬੂ ਕਰ ਲਏ ਹਨ। ਦੱਸ ਦਈਏ ਕਿ ਰਾਸ਼ਟਰੀ ਪੱਧਰ ਤੇ ਇਹਨਾਂ ਲੋਕਾਂ ਨੇ ਜਾਲ ਵਿਛਾਇਆ ਹੋਇਆ ਹੈ। ਇਨਾ ਮਾਮਲਿਆਂ ਦੇ ਜਾਣਕਾਰ ਦੱਸਦੇ ਹਨ ਕਿ ਦੋਸ਼ੀ ਕਈ ਹਜ਼ਾਰ ਕਿਲੋਮੀਟਰ ਦੂਰ ਲੋਕਾਂ ਨੂੰ ਫੋਨ ਕਰਕੇ ਫਸਾਉਂਦੇ ਹਨ। ਕਿਉਂਕਿ ਜਿਆਦਾਤਰ ਕੇਸਾਂ ਵਿੱਚ ਦੂਰ ਰਹਿਣ ਵਾਲੇ ਲੋਕ ਪਹੁੰਚ ਨਹੀਂ ਕਰ ਪਾਉਂਦੇ। ਪੰਜਾਬ ਦੇ ਜਿੰਨੇ ਲੋਕਾਂ ਨਾਲ ਠੱਗੀ ਹੁੰਦੀ ਹੈ ਉਹਨਾਂ ਨਾਲ ਠੱਗੀ ਬੰਗਾਲ, ਮਹਾਰਾਸ਼ਟਰ, ਬਿਹਾਰ ਆਦਿ ਦੇ ਲੋਕ ਮਾਰਦੇ ਹਨ। ਠੱਗ ਮਾਰਦੇ ਹਨ। ਕਿਉਂਕਿ ਠੱਗੀ ਦੇ ਸ਼ਿਕਾਰ ਜਿਆਦਾਤਰ ਲੋਕ ਪਹੁੰਚ ਹੀ ਨਹੀਂ ਕਰ ਪਾਉਂਦੇ। ਜਿਸ ਕਰਕੇ ਹਜ਼ਾਰਾਂ ਕੇਸ ਇਸੇ ਤਰ੍ਹਾਂ ਲਟਕਦੇ ਰਹਿੰਦੇ ਹਨ।