Big breaking:- ਦੇਸ਼ ਦੀ ਰਾਜਧਾਨੀ ਲਾਲ ਕਿਲੇ ਵਿੱਚ ਮਿਲਿਆ ਬੰਬ, ਪੜੋ ਕੀ ਹੈ ਪੂਰਾ ਮਾਮਲਾ
- Repoter 11
- 05 Aug, 2025 09:02
Big breaking:- ਦੇਸ਼ ਦੀ ਰਾਜਧਾਨੀ ਲਾਲ ਕਿਲੇ ਵਿੱਚ ਮਿਲਿਆ ਬੰਬ, ਪੜੋ ਕੀ ਹੈ ਪੂਰਾ ਮਾਮਲਾ
ਨੈਸ਼ਨਲ ਡੈਸਕ
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ 15 ਅਗਸਤ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। 15 ਅਗਸਤ ਨੂੰ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੰਡਾ ਲਹਿਰਾਉਣਗੇ ਉਥੇ ਲਾਲ ਕਿਲੇ ਵਿੱਚ ਬੰਬ ਮਿਲਣ ਦੀ ਖਬਰ ਆ ਰਹੀ ਹੈ। ਦੱਸ ਦਈਏ ਕਿ ਸੁਰੱਖਿਆ ਏਜੰਸੀਆਂ ਵੱਲੋਂ ਇੱਕ ਡੰਮੀ ਬੰਬ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉੱਥੇ ਡਿਊਟੀ ਕਰ ਰਹੇ ਸੱਤ ਪੁਲਿਸ ਕਰਮੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਦੱਸਿਆ ਕਿ ਸਿਰਫ ਸੁਰੱਖਿਆ ਦੀ ਜਾਂਚ ਕਰਨ ਲਈ ਉਹਨਾਂ ਨੇ ਇੱਕ ਡੰਮੀ ਬੰਬ ਅੰਦਰ ਭੇਜਿਆ ਸੀ। ਲੇਕਿਨ ਸੁਰੱਖਿਆ ਤੇ ਤੈਨਾਤ ਮੁਲਾਜ਼ਮ ਉਸ ਡੰਮੀ ਬੰਬ ਨੂੰ ਨਹੀਂ ਫੜ ਸਕੇ। ਇਹ ਇੱਕ ਫੀਲਡ ਪ੍ਰੈਕਟਿਸ ਸੀ ਸੁਰੱਖਿਆ ਤੇ ਮੌਜੂਦ ਕਰਮਚਾਰੀ ਉਸਨੂੰ ਨਹੀਂ ਫੜ ਸਕੇ। ਜਿਸ ਦੇ ਚਲਦਿਆਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੋਰ ਅਪਡੇਟ ਆਉਣੇ ਹਜੇ ਬਾਕੀ ਹਨ।