:

Big breaking- ਹਨੁਮਾਨ ਜੀ ਦੇ ਮੰਦਰ ਧਨੌਲਾ ਦੀ ਰਸੋਈ ਵਿੱਚ ਫਟਿਆ ਸਿਲੈਂਡਰ, ਲੋਕ ਝੁਲਸੇ


Big breaking- ਹਨੁਮਾਨ ਜੀ ਦੇ ਮੰਦਰ ਧਨੌਲਾ ਦੀ ਰਸੋਈ ਵਿੱਚ ਫਟਿਆ ਸਿਲੈਂਡਰ, ਲੋਕ ਝੁਲਸੇ 

ਬਰਨਾਲਾ 

ਸ਼੍ਰੀ ਹਨੁੰਮਾਨ ਜੀ ਦੇ ਪ੍ਰਸਿੱਧ ਮੰਦਰ ਬਾਬਾ ਬਰਨੇ ਵਾਲੇ ਧਨੌਲਾ ਦੀ ਰਸੋਈ ਦੇ ਵਿੱਚ ਸਿਲੈਂਡਰ ਫਟਣ ਨਾਲ ਸਨਸਨੀ ਫੈਲ ਗਈ। ਦੱਸ ਦਈਏ ਕਿ ਮੰਗਲਵਾਰ ਵਾਲੇ ਦਿਨ ਕਾਫੀ ਭੀੜ ਮੰਦਰ ਵਿੱਚ ਹੁੰਦੀ ਹੈ। ਜਿਸ ਦੌਰਾਨ ਸਿਲੰਡਰ ਫਟਿਆ ਉਸ ਦੌਰਾਨ ਕਾਫੀ ਭੀੜ ਸੀ। ਜਾਣਕਾਰੀ ਮਿਲੀ ਹੈ ਕਿ ਤਿੰਨ ਲੋਕ ਇਸ ਵਿੱਚ ਝੁਲਸ ਗਏ ਹਨ ਅਤੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਮੰਗਲਵਾਰ ਵਾਲੇ ਦਿਨ ਲੋਕ ਆਪਣੇ ਪੱਧਰ ਤੇ ਬਾਹਰੋਂ ਆ ਕੇ ਲੰਗਰ ਲਗਾਉਂਦੇ ਹਨ। ਇਹ ਲੰਗਰ ਵੀ ਬਰਨਾਲੇ ਦੇ ਕਿਸੇ ਵਿਅਕਤੀ ਵੱਲੋਂ ਲਗਾਇਆ ਗਿਆ ਸੀ ਅਤੇ ਉਹਨਾਂ ਵੱਲੋਂ ਹੀ ਇੰਤਜ਼ਾਮ ਕੀਤਾ ਗਿਆ ਸੀ। ਜਖਮੀਆਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਮੌਕੇ ਤੇ ਕੋਈ ਵੀ ਅੱਗ ਬੁਝਾਉ ਜੰਤਰ ਵਗੈਰਾ ਨਹੀਂ ਸੀ। ਜਿਸ ਕਰਕੇ ਲੋਕਾਂ ਨੂੰ ਅੱਗ ਬੁਝਾਉਣ ਵਾਸਤੇ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।