:

ਬਰਨਾਲਾ– ਘਰੇ ਵਾੜ ਕੇ ਵੀਡੀਓ ਬਣਾਉਣ ਦੀ ਧਮਕੀ ਦੇ ਕੇ ਕੀਤਾ ਬਲੈਕਮੇਲ, ਦੋ ਜਾਣਿਆ ਤੋਂ ਤਿੰਨ ਔਰਤਾਂ ਨੇ ਠੱਗ ਲਏ ਪੰਜ ਲੱਖ ਰੁਪਏ


ਬਰਨਾਲਾ– ਘਰੇ ਵਾੜ ਕੇ ਵੀਡੀਓ ਬਣਾਉਣ ਦੀ ਧਮਕੀ ਦੇ ਕੇ ਕੀਤਾ ਬਲੈਕਮੇਲ, ਦੋ ਜਾਣਿਆ ਤੋਂ ਤਿੰਨ ਔਰਤਾਂ ਨੇ ਠੱਗ ਲਏ ਪੰਜ ਲੱਖ ਰੁਪਏ 


ਬਰਨਾਲਾ


 ਬਰਨਾਲਾ ਦੇ ਵਿੱਚ ਤਿੰਨ ਔਰਤਾਂ ਵੱਲੋਂ ਇੱਕ ਦੋ ਵਿਅਕਤੀਆਂ ਨੂੰ ਘਰੇ ਵਾੜ ਕੇ ਵੀਡੀਓ ਬਣਾਉਣ ਦੀ ਧਮਕੀ ਦੇ ਕੇ 5 ਲੱਖ ਰੁਪਏ ਠੱਗਣ ਅਤੇ ਹੋਰ ਰਕਮ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ਨਾ ਖਿਲਾਫ ਪਰਚਾ ਵੀ ਦਰਜ ਕਰ ਲਿਆ ਹੈ ਅਤੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਗਰੋਹ ਦੇ ਹੋਰ ਵੀ ਲੋਕ ਨਾਲ ਸ਼ਾਮਿਲ ਹਨ।ਜਿਲਾ ਬਰਨਾਲਾ ਦੇ ਸਿਟੀ ਪੁਲਿਸ ਸਟੇਸ਼ਨ 2 ਦੇ ਵਿੱਚ ਇਹ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਹੋਇਆਂ ਸਿਟੀ ਪੁਲਿਸ ਸਟੇਸ਼ਨ 2 ਦੇ ਐਸ ਐਚ ਓ ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੁਲਵਿੰਦਰ ਸਿੰਘ ਵਾਸੀ ਪਿੰਡ ਹੇੜੀ ਕੇ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਦੋਸ਼ਣ ਸ਼ਿੰਦਰ ਕੌਰ ਵਾਸੀ ਹੇੜੀ ਕੇ, ਸਰਬਜੀਤ ਕੌਰ ਅਤੇ ਹਰਜੀਤ ਕੌਰ ਵਾਸੀ ਸ਼ੇਰਪੁਰ ਤੇ ਬਲੈਕਮੇਲ ਕਰਨ ਧਮਕੀਆਂ ਦੇਣ ਠੱਗੀ ਮਾਰਨ ਦਾ ਪਰਚਾ ਦਰਜ ਕੀਤਾ ਹੈ।ਪੁਲਿਸ ਨੂੰ ਉਸਨੇ ਦੱਸਿਆ ਕਿ ਦੋਸ਼ਨਾ ਨਾਲ ਉਹਨਾਂ ਦੀ ਜਾਣ ਪਹਿਚਾਣ ਸੀ। ਉਹਨਾਂ ਨੇ ਕਿਹਾ ਸੀ ਕਿ ਬਰਨਾਲੇ ਕਿਸੇ ਕੰਮ ਜਾਣਾ ਹੈ। ਜਿਸ ਦੇ ਚਲਦਿਆਂ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਬਰਨਾਲੇ ਆਇਆ ਅਤੇ ਇਹ ਦੋਸ਼ਨਾ ਉਹਨਾਂ ਨੂੰ ਕਿਸੇ ਦੇ ਘਰ ਲੈ ਗਈਆਂ ਅਤੇ ਉੱਥੇ ਉਹਨਾਂ ਦੀ ਵੀਡੀਓ ਬਣਾਉਣ ਦੀ ਅਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਉਹਨਾਂ ਨੂੰ ਜਲੀਲ ਕਰਨ ਦੀ ਧਮਕੀ ਦਿੱਤੀ। ਉਹਨਾਂ ਨੇ ਉੱਥੇ ਉਸਦੀ ਜੇਬ ਚੋਂ 13000 ਅਤੇ ਉਸਦੇ ਦੋਸਤ ਗੁਰਪ੍ਰੀਤ ਦੀ ਜੇਬ ਚੋਂ 7000 ਕੱਢ ਲਏ ਅਤੇ 5 ਲੱਖ ਰੁਪਏ ਦੀ ਹੋਰ ਮੰਗ ਕੀਤੀ। ਜਿਸ ਤੋਂ ਬਾਅਦ ਉਹਨਾਂ ਨੇ 5 ਲੱਖ ਰੁਪਏ ਵੀ ਦੇ ਦਿੱਤੇ ਅਤੇ ਉਸ ਤੋਂ ਬਾਅਦ ਉਹਨਾਂ ਦਾ ਲਾਲਚ ਠੰਡਾ ਨਾ ਹੋਇਆ। ਦੋ ਲੱਖ ਰੁਪਏ ਦੀ ਹੋਰ ਮੰਗ ਕਰਨ ਲੱਗੀਆਂ ਉਹਨਾਂ ਕਿਹਾ ਕਿ ਜੇ ਰੁਪਏ ਨਾ ਦਿੱਤੇ ਤਾਂ ਆਉਂਦੇ ਦਿਨਾਂ ਵਿੱਚ ਉਹ ਉਹਨਾਂ ਨੂੰ ਬਦਨਾਮ ਕਰ ਦੇਣਗੀਆਂ। ਜਿਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।