ਬਰਨਾਲਾ ਵਿੱਚ ਕਿੱਥੇ ਮਿਲੀ ਲਟਕਦੀ ਹੋਈ ਲਾਸ਼ ਕਿਉਂ ਮਰਿਆ ਨੌਜਵਾਨ ਦੇਖੋ
- Admin Default
- 14 Aug, 2025 13:47
ਬਰਨਾਲਾ ਵਿੱਚ ਕਿੱਥੇ ਮਿਲੀ ਲਟਕਦੀ ਹੋਈ ਲਾਸ਼ ਕਿਉਂ ਮਰਿਆ ਨੌਜਵਾਨ ਦੇਖੋ
ਬਰਨਾਲਾ
ਬਰਨਾਲਾ ਵਿੱਚ ਇੱਕ ਲਟਕਦੀ ਹੋਈ ਲਾਸ਼ ਮਿਲੀ ਹੈ। ਕਰੀਬ 37 ਸਾਲ ਦੇ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਘਟਨਾ ਜਿਲ੍ਹਾ ਪਰਨਾਲਾ ਦੇ ਪਿੰਡ ਕਾਲੇਕੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਾਲੇਕੇ ਪਿੰਡ ਦਾ ਰਹਿਣ ਵਾਲਾ ਸਤਪਾਲ ਸਿੰਘ ਦੀ ਲਾਸ਼ ਭਿੱਖੀ ਰੋਡ ਤੇ ਲਟਕਦੀ ਹੋਈ ਮਿਲੀ ਹੈ। ਉਹ ਗੱਡੀਆਂ ਦੀ ਡਰਾਈਵਰੀ ਦਾ ਕੰਮ ਕਰਦਾ ਸੀ। ਸੂਤਰਾਂ ਦੇ ਅਨੁਸਾਰ ਪਰਿਵਾਰ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਧਨੌਲਾ ਦੇ ਰਹਿਣ ਵਾਲੇ ਕੁਝ ਲੋਕਾਂ ਵੱਲੋਂ ਉਸਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਦੇ ਚਲਦਿਆਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਉਧਰੋਂ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨਾਲ ਹੀ ਕੁਝ ਪਰਿਵਾਰਿਕ ਮੈਂਬਰਾਂ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਆਤਮਹੱਤਿਆ ਦੀ ਬਜਾਏ ਕਤਲ ਵੀ ਹੋ ਸਕਦਾ ਹੈ। ਪੁਲਿਸ ਨੂੰ ਇਸ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਧਨੌਲੇ ਦੇ ਰਹਿਣ ਵਾਲੇ ਕੁਝ ਲੋਕਾਂ ਨਾਲ ਉਸ ਦੇ ਸੰਬੰਧ ਮਾੜੇ ਸਨ ਉਹ ਉਸ ਨੂੰ ਧੋਖਾ ਦਿੰਦੇ ਸਨ। ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।







