:

ਦਿਨ ਚੜਦੇ ਹੀ ਬਰਨਾਲਾ ਪੁਲਿਸ ਦੀ ਕਾਰਵਾਈ


ਦਿਨ ਚੜਦੇ ਹੀ ਬਰਨਾਲਾ ਪੁਲਿਸ ਦੀ ਕਾਰਵਾਈ 

ਬਰਨਾਲਾ 

ਦਿਨ ਚੜਦੇ ਹੀ ਬਰਨਾਲਾ ਪੁਲਿਸ ਦੀ ਕਾਰਵਾਈ ਦੀ ਤਿਆਰੀ ਸ਼ੁਰੂ ਹੋ ਗਈ ਹੈ। ਬਰਨਾਲਾ ਪੁਲਿਸ ਸਵੇਰੇ ਕਰੀਬ ਸਾਢੇ 9 ਵਜੇ ਰਾਮਬਾਗ ਦੀ ਬੈਕ ਸਾਈਡ ਬਸਤੀ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਦਬਿਸ਼ ਕਰੇਗੀ। ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਵੱਡੇ ਪੱਧਰ ਤੇ ਸ਼ੁਰੂ ਕੀਤੀ ਗਈ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਡੀਐਸਪੀ ਸਿਟੀ ਸਤਬੀਰ ਸਿੰਘ ਨੇ ਪ੍ਰੈਸ ਨੂੰ ਦਿੱਤੀ ਹੈ। ਉਹਨਾਂ ਕਿਹਾ ਵੀ ਨਸ਼ੇ ਦੇ ਕਿਸੇ ਵੀ ਸੌਦਾਗਰ ਨੂੰ ਬਖਸ਼ਿਆ ਨਹੀਂ ਜਾਵੇਗਾ। ਪਿਛਲੇ ਸਮੇਂ ਵਿੱਚ ਵੱਡੇ ਪੱਧਰ ਤੇ ਪੁਲਿਸ ਨੇ ਨਸ਼ੇ ਦੇ ਮਾੜਿਆ ਅਨਸਰਾਂ ਖਿਲਾਫ ਕਾਰਵਾਈ ਕੀਤੀ ਹੈ। ਜਿਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ।

ਤਾਜ਼ਾ ਖ਼ਬਰਾਂ
Gallery
Tags
Social Media