ਬਰਨਾਲਾ– ਚਿੰਟੂ ਪਾਰਕ ਵਿੱਚ ਮਿਲੀ ਹੁਣੇ ਹੁਣੇ ਨੌਜਵਾਨ ਦੀ ਲਾਸ਼, ਪੁਲਿਸ ਮੌਕੇ ਤੇ ਪਹੁੰਚੀ
- Admin Default
- 18 Aug, 2025 20:13
ਬਰਨਾਲਾ– ਚਿੰਟੂ ਪਾਰਕ ਵਿੱਚ ਮਿਲੀ ਹੁਣੇ ਹੁਣੇ ਨੌਜਵਾਨ ਦੀ ਲਾਸ਼, ਪੁਲਿਸ ਮੌਕੇ ਤੇ ਪਹੁੰਚੀ
ਬਰਨਾਲਾ
ਬਰਨਾਲਾ ਸ਼ਹਿਰ ਦੇ ਚਿੰਟੂ ਪਾਰਕ ਵਿੱਚ ਹੁਣੇ ਹੁਣੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਲਾਸ਼ ਚਿੰਟੂ ਪਾਰਕ ਵਿੱਚ ਬਣੇ ਪਬਲਿਕ ਟੋਇਲਟ ਦੇ ਵਿੱਚ ਮਿਲੀ ਹੈ। ਪਹਿਲੀ ਨਜ਼ਰ ਵਿੱਚ ਇਹ ਨਸ਼ੇ ਨਾਲ ਮੌਤ ਦਾ ਮਾਮਲਾ ਜਾਪਦਾ ਹੈ। ਇੱਕ ਨੌਜਵਾਨ ਟੋਇਲਟ ਦੇ ਉੱਪਰ ਬੈਠਾ ਬੈਠਾ ਹੀ ਡੈਡ ਹੋ ਗਿਆ। ਉਸ ਦੇ ਕੋਲ ਇੱਕ ਸਰਿੰਜ ਵੀ ਮਿਲੀ ਹੈ ਅਤੇ ਇੱਕ ਪਾਣੀ ਦੀ ਬੋਤਲ ਮਿਲੀ ਹੈ। ਉਸਦੇ ਮੂੰਹ ਵਿੱਚ ਬੀੜੀ ਲੱਗੀ ਹੋਈ ਹੈ ਅਤੇ ਨੱਕ ਕੋਲੋਂ ਖੂਨ ਵੀ ਵਗ ਰਿਹਾ ਹੈ। ਨਗਰ ਕੌਂਸਲ ਦੇ ਸੈਂਨਟਰੀ ਵਿਭਾਗ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਮ ਲੋਕਾਂ ਦੇ ਅਨੁਸਾਰ ਚਿੰਟੂ ਪਾਰਕ ਕੋਲ ਸਰੇਆਮ ਨਸ਼ੇੜੀ ਘੁੰਮਦੇ ਰਹਿੰਦੇ ਹਨ ਅਤੇ ਇਹ ਉਹਨਾਂ ਚੋਂ ਇੱਕ ਹੋ ਸਕਦਾ ਹੈ। ਪਹਿਲੀ ਨਜ਼ਰ ਵਿੱਚ ਇਹ ਨਸ਼ੇ ਨਾਲ ਹੋਈ ਮੌਤ ਜਾਪਦੀ ਹੈ।







