ਚਿੱਟੇ ਨਾਲ ਸ਼ੱਕੀ ਹਾਲਤ ਵਿੱਚ ਮਰੇ ਬਰਨਾਲੇ ਦੇ ਨੌਜਵਾਨ ਦੀ ਹੋ ਗਈ ਪਹਿਚਾਣ
- Admin Default
- 19 Aug, 2025 12:06
ਚਿੱਟੇ ਨਾਲ ਸ਼ੱਕੀ ਹਾਲਤ ਵਿੱਚ ਮਰੇ ਬਰਨਾਲੇ ਦੇ ਨੌਜਵਾਨ ਦੀ ਹੋ ਗਈ ਪਹਿਚਾਣ
ਬਰਨਾਲਾ
ਚਿੱਟੇ ਨਾਲ ਸ਼ੱਕੀ ਹਾਲਤ ਵਿੱਚ ਮਰੇ ਬਰਨਾਲਾ ਦੇ ਨੌਜਵਾਨ ਦੀ ਪਹਿਚਾਨ ਹੋ ਗਈ ਹੈ। ਇਹ ਨੌਜਵਾਨ ਪਿੰਡ ਟੱਲੇਵਾਲ ਦਾ ਰਹਿਣ ਵਾਲਾ ਸੀ। ਇਸ ਦਾ ਨਾਂ ਦੀਪ ਸਿੰਘ ਪੁੱਤਰ ਨਿਰੰਜਨ ਸਿੰਘ ਸੀ। ਇਸਦੀ ਉਮਰ ਕਰੀਬ 22 ਸਾਲ ਸੀ। ਜਾਣਕਾਰੀ ਅਨੁਸਾਰ ਇਹ ਇੱਕ ਸਧਾਰਨ ਜਿਮੀਦਾਰ ਪਰਿਵਾਰ ਦਾ ਮੁੰਡਾ ਸੀ ਜੋ ਕਿ ਕਰੀਬ ਦੋ ਕੁ ਸਾਲ ਪਹਿਲਾਂ ਨਸ਼ੇ ਦੀ ਦਲਦਲ ਵਿੱਚ ਚਲਿਆ ਗਿਆ ਸੀ। ਪੰਜ ਭੈਣਾਂ ਦਾ ਇਕਲੌਤਾ ਅਤੇ ਸਭ ਤੋਂ ਛੋਟਾ ਭਰਾ ਸੀ। ਫਿਲਹਾਲ ਇਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰ ਜਿਸ ਤਰ੍ਹਾਂ ਦੇ ਬਿਆਨ ਦੇਣਗੇ ਪੁਲਿਸ ਉਸ ਤਰ੍ਹਾਂ ਦੀ ਅਗਲੀ ਕਾਰਵਾਈ ਕਰੇਗੀ।ਦੱਸ ਦਈਏ ਕਿ ਜਿਸ ਜਗਹਾ ਤੇ ਚਿੰਟੂ ਪਾਰਕ ਕੋਲ ਇਸ ਦੀ ਲਾਸ਼ ਮਿਲੀ ਹੈ ਉਸ ਜਗ੍ਹਾ ਤੇ ਨਸ਼ਾ ਕਰਨ ਵਾਲੇ ਨੌਜਵਾਨ ਆਮ ਹੀ ਘੁੰਮਦੇ ਦੇਖੇ ਜਾਂਦੇ ਹਨ। ਚਿੰਟੂ ਪਾਰਕ ਦੇ ਅੰਦਰ ਵੀ ਬਹੁਤ ਵਾਰ ਨੌਜਵਾਨ ਨਸ਼ਾ ਕਰਦੇ ਹੋਏ ਦੇਖੇ ਗਏ ਹਨ। ਜਿਸ ਦੀ ਲੋਕਾਂ ਨੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।







