ਬਰਨਾਲਾ ਸ਼ਹਿਰ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ, ਸੰਗਣੀ ਆਬਾਦੀ ਵਿੱਚ ਪੰਜ ਦੁਕਾਨਾਂ ਤੇ ਹੋਈ ਚੋਰੀ
- Admin Default
- 20 Aug, 2025 08:33
ਬਰਨਾਲਾ ਸ਼ਹਿਰ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ, ਸੰਗਣੀ ਆਬਾਦੀ ਵਿੱਚ ਪੰਜ ਦੁਕਾਨਾਂ ਤੇ ਹੋਈ ਚੋਰੀ
ਬਰਨਾਲਾ
ਬਰਨਾਲਾ ਦੇ ਵਿੱਚ ਲਾ ਐਂਡ ਆਰਡਰ ਦਾ ਬੁਰਾ ਹਾਲ ਹੈ। ਆਏ ਦਿਨ ਵੱਡੇ ਲੈਵਲ ਤੇ ਚੋਰੀ ਲੁੱਟ ਖੋਹ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਜਿੰਨਾ ਵਿੱਚੋਂ ਜਿਆਦਾਤਰ ਦੇ ਸ਼ਿਕਾਇਤਾਂ ਵੀ ਪੁਲਿਸ ਤੱਕ ਨਹੀਂ ਪਹੁੰਚਦੀਆਂ। ਅਜਿਹਾ ਬਰਨਾਲੇ ਦੀ ਸੰਘਣੀ ਆਬਾਦੀ ਵਿੱਚ ਰੇਲਵੇ ਸਟੇਸ਼ਨ ਦੇ ਕੋਲ ਹੰਡਿਆਇਆ ਬਾਜ਼ਾਰ ਦੇ ਸਾਹਮਣੇ ਵਾਲੀਆਂ ਪੰਜ ਦੁਕਾਨਾਂ ਤੇ ਇੱਕੋ ਰਾਤ ਵਿੱਚ ਚੋਰੀ ਹੋ ਗਈ। ਜਿਸਦਾ ਲੋਕਾਂ ਦੇ ਵਿੱਚ ਭਾਰੀ ਰੋਸ ਹੈ। ਇਹ ਚੋਰੀ ਨਾਲੋਂ ਨਾਲ ਲੱਗਦੀਆਂ ਦੁਕਾਨਾਂ ਤੇ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਚੋਰ ਦੁਕਾਨਾਂ ਦੇ ਉੱਪਰ ਦੀ ਦਾਖਲ ਹੋਇਆ ਅਤੇ ਉਸਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਸੀਸੀਟੀਵੀ ਵਿੱਚ ਕੈਦ ਚੋਰ
ਰਤਨ ਰੇਡੀਮੇਡ ਦੇ ਮਾਲਕ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਨਾਲ ਲੱਗਦੀਆਂ ਚਾਰ ਹੋਰ ਦੁਕਾਨਾਂ ਤੇ ਚੋਰੀ ਦੀ ਵਾਰਦਾਤ ਹੋਈ ਹੈ। ਇੱਕ ਦੋਸ਼ੀ ਸੀਸੀਟੀਵੀ ਕੈਮਰੇ ਵਿੱਚ ਆ ਗਿਆ ਹੈ। ਉਹਨਾਂ ਕਿਹਾ ਕਿ ਚੋਰ ਵੱਲੋਂ ਸਿਰਫ ਗੱਲਾਂ ਹੀ ਚੋਰੀ ਕੀਤਾ ਗਿਆ। ਜਿਸ ਵਿੱਚ ਜਿੰਨੇ ਰੁਪਏ ਸੀ ਉਹ ਚੋਰੀ ਕਰਕੇ ਲੈ ਗਿਆ। ਉਹਨਾਂ ਦਾ ਕਰੀਬ ਪੰਜ ਸਤ ਹਜਾਰ ਦਾ ਨੁਕਸਾਨ ਹੋਇਆ ਹੈ ਅਤੇ ਹੋਰ ਸਮਾਨ ਕਿੰਨਾ ਚੋਰੀ ਹੋਇਆ ਹੈ। ਇਸ ਦਾ ਫਿਲਹਾਲ ਅੰਦਾਜ਼ਾ ਨਹੀਂ ਹੈ।
ਇਸ ਮੌਕੇ ਤੇ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਜਤਿੰਦਰ ਜਿੰਮੀ ਅਤੇ ਹੋਰਨਾਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਾਰਦਾਤ ਹੋਣਾ ਬੇਹਦ ਦੁੱਖਦਾਈ ਹੈ। ਵਪਾਰੀ ਕਰੋੜਾਂ ਰੁਪਏ ਦਾ ਟੈਕਸ ਸਰਕਾਰ ਨੂੰ ਭਰਦਾ ਹੈ। ਅਤੇ ਸਭ ਤੋਂ ਵੱਧ ਵਪਾਰੀ ਨੂੰ ਪੈਂਦੀ ਹੈ ਦੱਸ ਦਈਏ ਕਿ ਰਾਤ ਦੇ ਸਮੇਂ ਰੇਲਵੇ ਸਟੇਸ਼ਨ ਚੌਂਕ ਤੇ ਪੁਲਿਸ ਵੀ ਤੈਨਾਤ ਰਹਿੰਦੀ ਹੈ। ਅਜਿਹੇ ਵਿੱਚ ਅਜਿਹੀ ਵਾਰਦਾਤ ਹੋ ਜਾਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।







